Daily Suraj

ਪੰਜਾਬੀ

ਥਾਣਾ ਦਰੇਸੀ ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ

26 Sep, 2026 04:11 PM

ਲੁਧਿਆਣਾ ਰਵੀ ਕਾਲੜਾ ਮਾਨਯੋਗ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਵੱਲੋਂ ਤਿਉਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸ਼ਹਿਰ ਦੀ ਅਮਨ ਸ਼ਾਂਤੀ ਦੇ ਲਈ, ਲੁੱਟਾ ਖੋਆ ਅਤੇ ਚੋਰੀ ਦੀਆ ਵਾਰਦਾਤਾ ਕਰਨ ਵਾਲੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮਹੀਨ ਦੇ ਤਹਿਤ, ਥਾਣਾ ਦਰੇਸੀ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਸ੍ਰੀ ਸਮੀਰ ਵਰਮਾ ਨੇ ਦੱਸਿਆ ਹੈ ਕੀ ਥਾਣਾ ਦਰੇਸੀ ਦੇ ਐਸ ਐਚ ਓ ਜਸਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਮਿਲ ਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਪਾਸੋਂ ਇੱਕ ਐਕਟੀਵਾ ਅਤੇ 23 ਅਲੱਗ ਅਲੱਗ ਕੰਪਨੀਆ ਦੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ । ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਪਹਿਚਾਨ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਰਜਿੰਦਰ ਸਿੰਘ ਕਿਰਾਏਦਾਰ ਨਿਊ ਬਸੰਤ ਵਿਹਾਰ ਨੂਰਵਾਲਾ ਰੋਡ 02 ਦੋਸ਼ੀ ਦੀ ਪਹਿਚਾਣ ਮਨੀਸ਼ ਕੁਮਾਰ ਉਰਫ ਸੋਨੂ ਪੁੱਤਰ ਦਵਿੰਦਰ ਕੁਮਾਰ ਵਾਸੀ ਮਕਾਨ ਨੰਬਰ 1133/12,ਗਲੀ ਨੰਬਰ 0 ਲਕਸ਼ਮੀ ਗਲੀ ਨਿਊ ਸ਼ਿਵਪੁਰੀ 03 ਦੋਸ਼ੀ ਦੀ ਪਹਿਚਾਣ ਰੋਹਿਤ ਲੂਥਰਾ ਉਰਫ ਮੋਟਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਗਲੀ ਨੰਬਰ 02 ਪ੍ਰੀਤ ਵਿਹਾਰ ਹੈਬੋਵਾਲ ਕਲਾਂ ਵਜੋ ਹੋਈ ਹੈ। ਇਹਨਾਂ ਤਿੰਨਾਂ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਅਲੱਗ ਅਲੱਗ ਜਿਲਿਆਂ ਅਤੇ ਅਲੱਗ ਅਲੱਗ ਥਾਣਿਆਂ ਦੇ ਵਿੱਚ ਵੱਖ ਵੱਖ ਧਰਾਵਾਂ ਦੇ ਤਹਿਤ ਮੁਕਦਮੇ ਦਰਜ ਹਨ।

Posted By: Daily Suraj Bureau

Latest News