ਸਿਹਤ ਵਿਭਾਗ ਨੇ "ਕੁਸ਼ਟ ਨਿਵਾਰਨ ਦਿਵਸ" ਦੇ ਮੌਕੇ ਤੇ ਲਿਆ ਪ੍ਰਣ
ਕੁਸ਼ਟ ਰੋਗੀਆਂ ਦੇ ਇਲਾਜ ਲਈ ਹਰ ਸੰਭਵ ਯਤਨ ਕੀਤੇ ਜਾਣ :-- ਸਿਵਲ ਸਰਜਨ ਡਾ ਅਰਵਿੰਦ ਪਾਲ ਸਿੰਘ।ਫਤਹਿਗੜ੍ਹ ਸਾਹਿਬ( ਮੁਖ਼ਤਿਆਰ ਸਿੰਘ ) ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ " ਨੈਸ਼ਨਲ ਲੈਪਰੋਸੀ ਅਰੈਡੀਕੇਸ਼ਨ ਪ੍ਰੋਗਰਾਮ" ਤਹਿਤ ਜ਼ਿਲ੍ਹਾ ਸਿਹਤ ਵਿਭਾਗ ਫਤਿਹਗਡ਼੍ਹ ਸਾਹਿਬ ਦੇ ਸਮੂਹ ਅਧਿਕਾਰੀਆਂ /ਕਰਮਚਾਰੀਆਂ ਵੱਲੋਂ ਸਿਵਲ ਸਰਜਨ ਡਾ ਅਰਵਿੰਦ ਪਾਲ ਸਿੰਘ ਦੀ ਅਗਵਾਈ ਹੇਠ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ "ਕੁਸ਼ਟ ਨਿਵਾਰਨ ਦਿਵਸ" ਮਨਾਇਆ ਗਿਆ।ਇਸ ਮੌਕੇ ਤੇ ਡਾ ਅਰਵਿੰਦ ਪਾਲ ਸਿੰਘ ਵੱਲੋਂ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਨੂੰ ਕੁਸ਼ਟ ਰੋਗ ਦੇ ਲੱਛਣ ਵਾਲੇ ਵਿਅਕਤੀਆਂ ਨੂੰ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾਣ ਲਈ ਪ੍ਰੇਰਤ ਕਰਨ ,ਜੇ ਉਸ ਨੂੰ ਕੁਸ਼ਟ ਰੋਗ ਹੈ ਤਾਂ ਉਸ ਦਾ ਇਲਾਜ ਕਰਵਾਉਣ ਲਈ ਪੂਰੀ ਮਦਦ ਕਰਨ, ਕੁਸ਼ਟ ਰੋਗੀ ਨਾਲ ਭੇਦਭਾਵ ਨਾ ਕਰਨ, ਕੁਸ਼ਟ ਮੁਕਤ ਭਾਰਤ ਲਈ ਸਦਾ ਯਤਨਸ਼ੀਲ ਰਹਿਣ ਦੀ ਸਹੁੰ ਚੁਕਾਈ ਗਈ ਅਤੇ ਕਿਹਾ ਕਿ ਕੁਸਟ ਰੋਗੀਆਂ ਦੇ ਇਲਾਜ ਲਈ ਹਰ ਸੰਭਵ ਯਤਨ ਕੀਤੇ ਜਾਣ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਕਿਹਾ ਕਿ ਕੁਸ਼ਟ ਰੋਗ ਇਲਾਜਯੋਗ ਹੈ ਅਤੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਇਸ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਚਮੜੀ ਰੋਗਾਂ ਦੇ ਮਾਹਿਰ ਕਮ ਜਿਲਾ ਲੈਪਰੋਸੀ ਅਫਸਰ ਡਾ ਹਰਪ੍ਰੀਤ ਕੌਰ ਨੇ ਕਿਹਾ ਦੱਸਿਆ ਕਿ ਇਸ ਦਿਨ ਨੂੰ ਸਮਰਪਿਤ ਜਿਲਾ ਕੁਸ਼ਟ ਆਸ਼ਰਮ, ਸੇਖੂਪੁਰਾ , ਸਰਹਿੰਦ ਵਿਖੇ ਰਹਿ ਰਹੇ ਕੁਸ਼ਟ ਰੋਗੀਆਂ ਦਾ ਵਿਸ਼ੇਸ਼ ਮੈਡੀਕਲ ਚੈੱਕ ਅਪ ਕੀਤਾ ਜਾਵੇਗਾ ਅਤੇ ਉਨਾਂ ਨੂੰ ਘਰੇਲੂ ਵਰਤੋਂ ਵਿੱਚ ਆਉਣ ਵਾਲੇ ਸਮਾਨ , ਦਵਾਈਆਂ ਅਤੇ ਸਪੈਸ਼ਲ ਕਿਸਮ ਦੇ ਬੂਟ ਆਦਿ ਵੰਡੇ ਜਾਣਗੇ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਕੰਵਲਦੀਪ ਸਿੰਘ , ਜ਼ਿਲਾ ਡੈਂਟਲ ਸਿਹਤ ਅਫਸਰ ਡਾ ਪਾਰੁਲ ਗੁਪਤਾ, ਜਿਲਾ ਲੇਪਰੋਸੀ ਅਫਸਰ ਡਾ ਹਰਪ੍ਰੀਤ ਕੌਰ , ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਅਮਨਪ੍ਰੀਤ ਸਿੰਘ, ਸਟੈਨੋ ਬਲਜੀਤ ਕੌਰ , ਲੈਪਰੋਸੀ ਸੁਪਰਵਾਈਜ਼ਰ ਜਸਵਿੰਦਰ ਕੌਰ ਤੋਂ ਇਲਾਵਾ ਹੋਰ ਕਰਮਚਾਰੀ ਹਾਜ਼ਰ ਸਨ।
Posted By: Daily Suraj Bureau