ਪੰਜਾਬ ਭਾਜਪਾ ਖਜਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਡਾ. ਏ.ਵੀ.ਐਮ ਸਕੂਲ ਨੂੰ ਵਾਟਰ ਕੂਲਰ ਡੋਨੇਟ ਕੀਤਾ
ਗਰਮੀਆਂ ਦੇ ਮੌਸਮ ਦੌਰਾਨ ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ ਰਵੀ ਕਾਲੜਾ ਗਰਮੀਆਂ ਦੇ ਮੌਸਮ ਵਿੱਚ ਸਕੂਲੀ ਵਿਦਿਆਰਥੀਆਂ ਲਈ ਠੰਡੇ ਪਾਣੀ ਦੇ ਪ੍ਰਬੰਧਾਂ ਵਿੱਚ ਵਾਧਾ ਕਰਦੇ ਹੋਏ, ਸਮਾਜ ਸੇਵੀ ਅਤੇ ਪੰਜਾਬ ਭਾਜਪਾ ਦੇ ਖਚਾਂਚੀ ਗੁਰਦੇਵ ਸ਼ਰਮਾ ਦੇਬੀ ਵੱਲੋਂ ਅੱਜ ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ, ਨੇੜੇ ਈਸਾ ਨਗਰੀ ਪੁੱਲੀ, ਲੁਧਿਆਣਾ, ਨੂੰ ਨਵਾਂ ਵਾਟਰ ਕੂਲਰ ਦਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ, ਦੇਬੀ ਨੇ ਕਿਹਾ ਕਿ ਸਕੂਲ ਵਿੱਚ ਪਹਿਲਾਂ ਤੋਂ ਬਹੁਤ ਸਾਰੇ ਵਾਟਰ ਕੂਲਰ ਲੱਗੇ ਹਨ, ਲੇਕਿਨ ਹਮੇਸ਼ਾ ਤੋਂ ਇੱਥੇ ਇੱਕ ਹੋਰ ਵਾਟਰ ਕੂਲਰ ਦੀ ਲੋੜ ਮਹਿਸੂਸ ਹੁੰਦੀ ਸੀ। ਉਹਨਾਂ ਨੇ ਕਿਹਾ ਕਿ ਉਹ ਸਮੇਂ ਸਮੇਂ ਸਕੂਲ ਵਿੱਚ ਆਯੋਜਿਤ ਸਮਾਗਮਾਂ ਦੌਰਾਨ ਆਉਂਦੇ ਰਹਿੰਦੇ ਹਨ। ਇਥੋਂ ਦੇ ਮਨੇਜਮੈਂਟ ਵੱਲੋਂ ਡਾ. ਏ.ਵੀ.ਐਮ ਐਜ਼ੂਕੇਸ਼ਨਲ ਸੁਸਾਇਟੀ ਦੇ ਮੁਖੀ ਰਾਜੀਵ ਕੁਮਾਰ ਲਵਲੀ ਦੀ ਅਗਵਾਈ ਹੇਠ ਲੋੜਵੰਦ ਵਰਗ ਦੇ ਬੱਚਿਆਂ ਲਈ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਹ ਭਵਿੱਖ ਵਿੱਚ ਵੀ ਸਕੂਲੀ ਵਿਦਿਆਰਥੀਆਂ ਲਈ ਸੁਵਿਧਾ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕਰਦੇ ਰਹਿਣਗੇ। ਉਹਨਾਂ ਨੇ ਕਿਹਾ ਕਿ ਡਾ. ਏਵੀਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਲੁਧਿਆਣਾ ਦੇ ਸਰਮੋਰ ਸਕੂਲਾਂ ਵਿੱਚੋਂ ਇੱਕ ਹੈ। ਜਿੱਥੇ ਖੁਦ ਸੰਵਿਧਾਨ ਨਿਰਮਾਤਾ ਡਾ. ਬੀ ਆਰ ਅੰਬੇਡਕਰ ਸਾਹਿਬ ਦੇ ਚਰਨ ਪਏ ਸਨ। ਇਸੇ ਕਾਰਨ ਉਹ ਬਾਰ ਬਾਰ ਇਹ ਸਕੂਲ ਵਿੱਚ ਆਉਂਦੇ ਹਨ ਅਤੇ ਸਕੂਲ ਵਾਸਤੇ ਉਹਨਾਂ ਨੇ ਇਹ ਵਾਟਰ ਕੂਲਰ ਡੋਨੇਟ ਕੀਤਾ ਹੈ। ਲਵਲੀ ਨੇ ਕਿਹਾ ਕਿ ਡਾ. ਏ.ਵੀ.ਐਮ ਐਜੂਕੇਸ਼ਨਲ ਸੁਸਾਇਟੀ ਦਾ ਇੱਕੋਮਾਤਰ ਉਦੇਸ਼ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੇ ਵਿਚਾਰਾਂ ਉੱਪਰ ਚੱਲ ਕੇ ਸਮਾਜ ਦੇ ਹਰ ਵਰਗ ਤੱਕ ਸਿੱਖਿਆ ਦਾ ਪ੍ਰਸਾਰ ਕਰਨਾ ਹੈ। ਉਹਨਾਂ ਨੇ ਕਿਹਾ ਕਿ ਸਕੂਲ ਵਿੱਚ ਪਹਿਲਾਂ ਤੋਂ ਵਾਟਰ ਕੂਲਰਾਂ ਰਾਹੀਂ ਵਿਦਿਆਰਥੀਆਂ ਲਈ ਠੰਡੇ ਪਾਣੀ ਦੀ ਵਿਵਸਥਾ ਹੈ, ਲੇਕਿਨ ਫਿਰ ਵੀ ਗਰਮੀ ਦੇ ਮੌਸਮ ਦੌਰਾਨ ਵਾਟਰ ਕੂਲਰ ਦੀ ਮੌਜੂਦਗੀ ਵਿਦਿਆਰਥੀਆਂ ਦੀ ਸੁਵਿਧਾ ਵਿੱਚ ਹੋਰ ਵਾਧਾ ਕਰਦੀ ਹੈ। ਉਹ ਗੁਰਦੇਵ ਸ਼ਰਮਾ ਦੇਬੀ ਦੇ ਧੰਨਵਾਦੀ ਹਨ, ਜਿਨਾਂ ਨੇ ਇਹ ਉਪਰਾਲਾ ਕੀਤਾ। ਅੰਤ ਵਿਚ, ਸਕੂਲ ਦੇ ਪ੍ਰਿੰਸੀਪਲ ਮਨੀਸ਼ਾ ਗਾਬਾ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਵੀ ਗੁਰਦੇਵ ਸ਼ਰਮਾ ਦੇਬੀ ਦਾ ਧੰਨਵਾਦ ਪ੍ਰਗਟਾਇਆ। ਜਿੱਥੇ ਦੇ ਵਾਈਸ ਪ੍ਰਿੰਸੀਪਲ ਅਮਿਤਾ ਰਾਜਨ, ਆਰਟ ਐਂਡ ਕਰਾਫਟ ਟੀਚਰ ਜਸਵਿੰਦਰ ਮੈਡਮ, ਹਰਸ਼ ਕਤਿਆਲ, ਨੇਹਾ ਮਨਚੰਦਾ, ਸੋਨੀਆ ਵੀ ਮੌਜੂਦ ਰਹੇ।
Posted By: Daily Suraj Bureau