ਕਿਤਾਬ ਨੂੰ ਲੈ ਕੇ ਵਧਿਆ ਵਿਵਾਦ, ਪ੍ਰਕਾਸ਼ਕ ਕੰਪਨੀ ਦੇ ਅਧਿਕਾਰੀਆਂ ਤੋਂ ਸਵਾਲ-ਜਵਾਬ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਸਾਬਕਾ ਫੌਜ ਮੁਖੀ ਐੱਮ ਐੱਮ ਨਰਵਣੇ ਦੀ ਅਣਪ੍ਰਕਾਸ਼ਿਤ ਕਿਤਾਬ ਨਾਲ ਜੁੜੇ ਵਿਵਾਦ ਸਬੰਧੀ ਪਬਲਿਸ਼ਰ 'ਪੇਂਗੁਇਨ ਇੰਡੀਆ' (Penguin India) ਦੇ ਨੁਮਾਇੰਦਿਆਂ ਤੋਂ ਪੁੱਛਗਿੱਛ ਕੀਤੀ। ਸਪੈਸ਼ਲ ਸੈੱਲ ਨੇ ਨੋਟਿਸ ਜਾਰੀ ਕਰਕੇ ਲਗਪਗ 12 ਅਹਿਮ ਸਵਾਲ ਪੁੱਛੇ... ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਸਾਬਕਾ ਫੌਜ ਮੁਖੀ ਐੱਮ ਐੱਮ ਨਰਵਣੇ ਦੀ ਅਣਪ੍ਰਕਾਸ਼ਿਤ ਕਿਤਾਬ ਨਾਲ ਜੁੜੇ ਵਿਵਾਦ ਸਬੰਧੀ ਪਬਲਿਸ਼ਰ 'ਪੇਂਗੁਇਨ ਇੰਡੀਆ' (Penguin India) ਦੇ ਨੁਮਾਇੰਦਿਆਂ ਤੋਂ ਪੁੱਛਗਿੱਛ ਕੀਤੀ। ਸਪੈਸ਼ਲ ਸੈੱਲ ਨੇ ਨੋਟਿਸ ਜਾਰੀ ਕਰਕੇ ਲਗਪਗ 12 ਅਹਿਮ ਸਵਾਲ ਪੁੱਛੇ ਹਨ। ਪੇਂਗੁਇਨ ਇੰਡੀਆ ਦੇ ਨੁਮਾਇੰਦਿਆਂ ਨੇ ਕੁਝ ਸਵਾਲਾਂ ਦੇ ਜਵਾਬ ਦਿੱਤੇ ਅਤੇ ਬਾਕੀ ਸਵਾਲਾਂ ਦੇ ਜਵਾਬ ਦੇਣ ਲਈ ਵਾਧੂ ਸਮਾਂ ਮੰਗਿਆ। ਸਪੈਸ਼ਲ ਸੈੱਲ ਹੁਣ ਪ੍ਰਕਾਸ਼ਕਾਂ ਦੇ ਜਵਾਬਾਂ ਦਾ ਵਿਸ਼ਲੇਸ਼ਣ ਕਰੇਗਾ ਅਤੇ ਜਾਂਚ ਕਰੇਗਾ ਕਿਤਾਬ ਦਾ ਖਰੜਾ ਲੀਕ ਹੋਣ ਪਿੱਛੇ ਕੋਈ ਸਾਜ਼ਿਸ਼ ਸੀ ਜਾਂ ਲਾਪਰਵਾਹੀ। ਜਾਂਚ ਤੋਂ ਬਾਅਦ ਤੱਥ ਸਾਹਮਣੇ ਲਿਆਂਦੇ ਜਾਣਗੇ। ਪਿਛਲੇ ਹਫ਼ਤੇ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਲੋਕ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਜਨਰਲ ਮਨੋਜ ਮੁਕੁੰਦ ਨਰਵਣੇ ਦੀ "ਪ੍ਰੀ-ਪ੍ਰਿੰਟ ਕਿਤਾਬ" ਦਾ ਹਵਾਲਾ ਦੇਣ ਤੋਂ ਬਾਅਦ ਇੱਕ ਸਿਆਸੀ ਹੰਗਾਮਾ ਸ਼ੁਰੂ ਹੋ ਗਿਆ ਸੀ, ਜਿਸ ਦਾ ਸੱਤਾਧਾਰੀ ਬੈਂਚਾਂ ਨੇ ਸਖ਼ਤ ਵਿਰੋਧ ਕੀਤਾ। ਇਸ ਮੁੱਦੇ 'ਤੇ ਕਈ ਵਾਰ ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ, ਪਿਛਲੇ ਹਫਤੇ ਵਿਰੋਧੀ ਧਿਰ ਦੀ ਨਾਅਰੇਬਾਜ਼ੀ ਦਰਮਿਆਨ ਸਦਨ ਨੇ ਜ਼ਬਾਨੀ ਵੋਟ ਨਾਲ ਧੰਨਵਾਦ ਮਤਾ ਪਾਸ ਕਰ ਦਿੱਤਾ ਸੀ। ਪੇਂਗੁਇਨ ਰੈਂਡਮ ਹਾਊਸ ਇੰਡੀਆ ਨੇ ਇੱਕ ਬਿਆਨ ਵਿੱਚ ਸਪੱਸ਼ਟ ਕੀਤਾ ਕਿ ਜਨਰਲ ਨਰਵਣੇ ਦੀ ਸਵੈ-ਜੀਵਨੀ 'ਫੋਰ ਸਟਾਰਜ਼ ਆਫ ਡੈਸਟੀਨੀ' (Four Stars of Destiny) ਦੇ ਪ੍ਰਕਾਸ਼ਨ ਦੇ ਅਧਿਕਾਰ ਉਸ ਕੋਲ ਹਨ। ਪ੍ਰਕਾਸ਼ਕ ਨੇ ਕਿਹਾ ਕਿ ਕਿਤਾਬ ਅਜੇ ਪ੍ਰਕਾਸ਼ਨ ਵਿੱਚ ਨਹੀਂ ਗਈ ਹੈ ਅਤੇ ਇਸਦੀ ਕੋਈ ਵੀ ਕਾਪੀ, ਪ੍ਰਿੰਟ ਜਾਂ ਡਿਜੀਟਲ ਰੂਪ ਵਿੱਚ, ਪ੍ਰਕਾਸ਼ਿਤ, ਵੰਡੀ, ਵੇਚੀ ਜਾਂ ਜਨਤਾ ਲਈ ਉਪਲੱਬਧ ਨਹੀਂ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲੀਸ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਨਿਊਜ਼ ਫੋਰਮਾਂ 'ਤੇ ਮਿਲੀ ਜਾਣਕਾਰੀ ਦਾ ਨੋਟਿਸ ਲਿਆ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ 'ਫੋਰ ਸਟਾਰਜ਼ ਆਫ ਡੈਸਟੀਨੀ' ਦੀ ਇੱਕ ਪ੍ਰੀ-ਪ੍ਰਿੰਟ ਕਾਪੀ ਪ੍ਰਸਾਰਿਤ ਕੀਤੀ ਜਾ ਰਹੀ ਹੈ। ਸਪੈਸ਼ਲ ਸੈੱਲ ਨੇ "ਅਜੇ ਤੱਕ ਮਨਜ਼ੂਰ ਨਾ ਹੋਏ ਪ੍ਰਕਾਸ਼ਨ ਦੇ ਕਥਿਤ ਉਲੰਘਣਾ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ।
Posted By: Daily Suraj Bureau