Daily Suraj

ਪੰਜਾਬੀ

ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰਾ ਨਹੀਂ ਰਹੀ

18 Feb, 2026 05:36 PM

ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਸੀਨੀਅਰ ਅਦਾਕਾਰਾ ਪ੍ਰਵੀਨਾ ਦੇਸ਼ਪਾਂਡੇ ਦਾ ਦੇਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਦੇ ਪਰਿਵਾਰ ਨੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਦੀ ਜਾਣਕਾਰੀ ਦਿੱਤੀ। ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ “ਸਾਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕਰਨਾ ਪੈ ਰਿਹਾ ਹੈ ਕਿ ਸ਼੍ਰੀਮਤੀ ਪ੍ਰਵੀਨਾ ਦੇਸ਼ਪਾਂਡੇ 17 ਫਰਵਰੀ 2026 ਨੂੰ ਸਵਰਗ ਸਿਧਾਰ ਗਏ ਹਨ। ਜਿਸ ਤੋਂ ਬਾਅਦ ਮੁੰਬਈ ਦੇ ਅੰਧੇਰੀ ਸਥਿਤ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੱਸ ਦਈਏ ਕਿ ਅਦਾਕਾਰਾ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਸੀ। ਸਾਲ 2019 ਵਿੱਚ ਉਨ੍ਹਾਂ ਨੂੰ ਮਲਟੀਪਲ ਮਾਈਲੋਮਾ ਡਾਇਗਨੋਜ਼ ਹੋਇਆ ਸੀ। ਬੋਨ ਮੈਰੋ ਟ੍ਰਾਂਸਪਲਾਂਟ ਦੇ ਦੌਰਾਨ ਉਹ 17 ਦਿਨਾਂ ਤੱਕ ਆਈਸੋਲੇਸ਼ਨ ਵਿੱਚ ਰਹੀ ਸੀ। ਪ੍ਰਵੀਨਾ ਦੇਸ਼ਪਾਂਡੇ ਨੇ ਸਲਮਾਨ ਖਾਨ ਦੀ ਸੁਪਰਹਿੱਟ ਫਿਲਮ ‘ਰੇਡੀ’ ਵਿੱਚ ਸ਼ਾਲਿਨੀ ਚੌਧਰੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਏ ਵਿਲੇਨ’, ‘ਗੱਬਰ ਇਜ਼ ਬੈਕ’ ਅਤੇ ‘ਪਰਮਾਣੂ: ਦ ਸਟੋਰੀ ਆਫ ਪੋਖਰਣ’ ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ। ਹਾਲ ਹੀ ਵਿੱਚ ਉਹ ਇਮਰਾਨ ਹਾਸ਼ਮੀ ਦੀ ਵੈੱਬ ਸੀਰੀਜ਼ ‘ਤਸਕਰੀ: ਦ ਸਮਗਲਰਜ਼ ਵੈੱਬ’ ਵਿੱਚ ਕੈਮਿਓ ਰੋਲ (ਛੋਟੀ ਭੂਮਿਕਾ) ਵਿੱਚ ਨਜ਼ਰ ਆਈ ਸੀ।

Posted By: Daily Suraj Bureau

Latest News