Daily Suraj

ਪੰਜਾਬੀ

Lohri 2026: ਲੋਹੜੀ ’ਤੇ ਭੁੱਗਾ ਬਾਲਣ ਦੀ ਰਿਵਾਇਤੀ ਤੇ ਆਧਿਆਤਮਿਕ ਮਹੱਤਤਾ

13 Jan, 2026 05:40 PM

ਭੁੱਗੇ 'ਚ ਕਿਉਂ ਪਾਉਂਦੇ ਹਾਂ ਤਿਲ, ਗੁੜ, ਮੂੰਗਫਲੀ ਆਦਿ? ਲੋਹੜੀ ਦਾ ਤਿਉਹਾਰ ਖੁਸ਼ੀਆਂ ਤੇ ਖੇੜੇ ਲੈ ਕੇ ਆਉਂਦਾ ਹੈ। ਦੇਸ਼ ਭਰ 'ਚ ਲੋਹੜੀ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਖਾਸ ਤੌਰ ਤੇ ਪੰਜਾਬ ਵਿੱਚ ਲੋਹੜੀ ਦੀਆਂ ਖੂਬ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ। ਹਾਲਾਂਕਿ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਦਿੱਲੀ ਵਿੱਚ ਵੀ ਇਸ ਤਿਉਹਾਰ ਨੂੰ ਲੈ ਕੇ ਉਤਸ਼ਾਹ ਰਹਿੰਦਾ ਹੈ। ਇਹ ਤਿਉਹਾਰ ਮੌਸਮ ਨਾਲ ਵੀ ਜੁੜਿਆ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਹ ਸੂਰਜ ਦੇ ਗਤੀਸ਼ੀਲ ਹੋਣ ਦੀ ਸ਼ੁਰੂਆਤ ਦਾ ਵੀ ਪ੍ਰਤੀਕ ਹੈ, ਜਿਸ ਨਾਲ ਸਰਦੀ ਨੂੰ ਵਿਦਾ ਕਿਹਾ ਜਾਂਦਾ ਹੈ। ਨਾਲ ਹੀ ਇਸ ਦਿਨ ਨਵੀਂ ਫ਼ਸਲ ਦਾ ਸੁਆਗਤ ਕੀਤਾ ਜਾਂਦਾ ਹੈ। ਲੋਹੜੀ ਦੀ ਸਭ ਤੋਂ ਵੱਡੀ ਖਾਸੀਅਤ ਭੁੱਗਾ ਹੁੰਦਾ ਹੈ, ਜੋ ਕਿ ਪਾਥੀਆਂ ਤੇ ਲੱਕੜਾਂ ਜੋੜ ਕੇ ਬਣਾਇਆ ਜਾਂਦਾ ਹੈ। ਜਿਸ ਵਿੱਚ ਲੋਕ ਵੱਖ-ਵੱਖ ਚੀਜ਼ਾਂ ਜਿਵੇਂ ਮੂੰਗਫਲੀ, ਫੁੱਲੇ ਤੇ ਤਿਲ ਆਦਿ ਪਾ ਕੇ ਅਰਦਾਸ ਕਰਦੇ ਹਨ। ਇਸ ਤਿਉਹਾਰ ਦਾ ਪੰਜਾਬੀ ਲੋਕਾਂ ਵਿੱਚ ਵੱਡਾ ਮਹੱਤਵ ਹੈ। ਜੋ ਚੀਜ਼ਾਂ ਭੁੱਗੇ ਯਾਨੀ ਅੱਗ ’ਚ ਭੇਟ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਦੇ ਨਾਮ ਤੇ ਮਹੱਤਵ ਬਾਰੇ ਜਾਣਕਾਰੀ ਇਸ ਤਰ੍ਹਾਂ ਹੈ- ਤਿਲ ਪਵਿੱਤਰਤਾ ਅਤੇ ਸ਼ੁਭ ਕੰਮ ਦਾ ਪ੍ਰਤੀਕ ਹਨ। ਇਹ ਚੰਗੀ ਸਿਹਤ ਅਤੇ ਸਕਾਰਾਤਮਕਤਾ ਨਾਲ ਜੁੜੇ ਹੁੰਦੇ ਹਨ। ਲੋਹੜੀ ਦੀ ਅੱਗ ਵਿੱਚ ਕਾਲੇ ਜਾਂ ਚਿੱਟੇ ਤਿਲ, ਤਿਲ ਦੀ ਗੱਚਕ ਜਾਂ ਲੱਡੂ ਚੜ੍ਹਾਉਣ ਦੀ ਰਵਾਇਤ ਹੈ। ਗੁੜ ਮਿਠਾਸ ਅਤੇ ਖੁਸ਼ੀ ਦਾ ਪ੍ਰਤੀਕ ਹੈ। ਇਹ ਰਿਸ਼ਤਿਆਂ ਵਿੱਚ ਮਿਠਾਸ ਬਣਾਈ ਰੱਖਦਾ ਹੈ ਅਤੇ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਮੂੰਗਫਲੀ ਦੇਵੀ ਅੰਨਪੂਰਨਾ ਦੀ ਕਿਰਪਾ ਮੰਨੀ ਜਾਂਦੀ ਮੂੰਗਫਲੀ ਤਾਕਤ ਅਤੇ ਪੋਸ਼ਣ ਪ੍ਰਦਾਨ ਕਰਦੀ ਹੈ। ਸਰਦੀ ਦੇ ਮੌਸਮ ਵਿੱਚ ਇਹ ਸਿਹਤ ਲਈ ਬਹੁਤ ਗੁਣਕਾਰੀ ਹੁੰਦੀ ਹੈ। ਰਿਉੜੀ ਤਿਲ ਅਤੇ ਗੁੜ ਨਾਲ ਬਣੀ ਰਿਉੜੀ ਪਿਆਰ, ਭਰੋਸੇ ਅਤੇ ਪਰਿਵਾਰਕ ਏਕਤਾ ਨੂੰ ਮਜ਼ਬੂਤ ਕਰਦੀ ਹੈ ਅਤੇ ਬੁਰੀਆਂ ਅਲਾਮਤਾਂ ਤੋਂ ਬਚਾਉਂਦੀ ਹੈ। ਫੁੱਲੇ(ਪੌਪਕੌਰਨ) ਮੱਕੀ ਨੂੰ ਭੁੰਨ ਕੇ ਬਣਾਏ ਪੌਪਕੌਰਨ ਨੂੰ ਖੁਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਲੋਹੜੀ ਦੀ ਅੱਗ ’ਚ ਫੁੱਲੇ ਪਾਉਣ ਨਾਲ ਸੁੱਖ ਸਮ੍ਰਿਧੀ ਮਿਲਦੀ ਹੈ। ਲੋਹੜੀ ਸਿਰਫ਼ ਇੱਕ ਤਿਉਹਾਰ ਹੀ ਨਹੀਂ, ਸਗੋਂ ਕੁਦਰਤ, ਅੱਗ ਅਤੇ ਖੇਤੀਬਾੜੀ ਨਾਲ ਸਾਂਝ ਦਾ ਪ੍ਰਤੀਕ ਵੀ ਹੈ, ਜੋ ਸਾਨੂੰ ਸਾਡੀਆਂ ਰਵਾਇਤਾਂ ਨਾਲ ਜੋੜੀ ਰੱਖਦਾ ਹੈ

Posted By: Daily Suraj Bureau

Latest News