England 98/4 at lunch ਇੰਗਲੈਂਡ ਦੀਆਂ ਲੰਚ ਤਕ ਚਾਰ ਵਿਕਟਾਂ ਦੇ ਨੁਕਸਾਨ ਨਾਲ 98 ਦੌੜਾਂ
Test Match: ਇੰਗਲੈਂਡ ਨੇ ਅੱਜ ਇੱਥੇ ਭਾਰਤ ਖ਼ਿਲਾਫ਼ ਤੀਜੇ ਟੈਸਟ ਮੈਚ ਦੇ ਚੌਥੇ ਦਿਨ ਲੰਚ ਤਕ ਦੂਜੀ ਪਾਰੀ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ 98 ਦੌੜਾਂ ਬਣਾ ਲਈਆਂ ਹਨ। ਭਾਰਤੀ ਗੇਂਦਬਾਜ਼ ਮੁਹੰਮਦ ਸਿਰਾਜ਼ ਨੇ ਬਿਹਤਰੀਨ ਗੇਂਦਬਾਜ਼ੀ ਕਰਦਿਆਂ ਦੋ ਵਿਕਟਾਂ ਹਾਸਲ ਕੀਤੀਆਂ ਜਦਕਿ ਨਿਤੀਸ਼ ਕੁਮਾਰ ਰੈਡੀ ਤੇ ਆਕਾਸ਼ਦੀਪ ਨੇ ਇਕ ਇਕ ਵਿਕਟ ਹਾਸਲ ਕੀਤੀ। ਲੰਚ ਤਕ ਜੋ ਰੂਟ 17 ਤੇ ਕਪਤਾਨ ਬੇਨ ਸਟੋਕਸ ਦੋ ਦੌੜਾਂ ਬਣਾ ਕੇ ਖੇਡ ਰਹੇ ਸਨ। ਇੰਗਲੈਂਡ ਨੇ ਅੱਜ ਸਵੇਰ ਦੋ ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਬੈਨ ਡਕਟ 12 ਦੌੜਾਂ ਬਣਾ ਕੇ ਆਊਟ ਹੋਇਆ। ਉਸ ਤੋਂ ਬਾਅਦ ਜੈਕ ਕਰਾਲੀ 22, ਓਲੀ ਪੋਪ 4 ਤੇ ਹੈਰੀ ਬਰੁੱਕ 23 ਦੌੜਾਂ ਬਣਾ ਕੇ ਆਊਟ ਹੋਏ।
Posted By: Daily Suraj Bureau