ਸੀ.ਬੀ.ਆਈ. ਵੱਲੋਂ ਨਬਾਲਗ ਲੜਕੀਆਂ ਨੂੰ ਵਿਦੇਸ਼ਾਂ 'ਚ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼
ਨਵੀਂ ਦਿੱਲੀ, 28 ਦਸੰਬਰ- ਸੀ.ਬੀ.ਆਈ ਵੱਲੋਂ ਨਬਾਲਗ ਲੜਕੀਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਵਿਦੇਸ਼ਾਂ 'ਚ ਵੇਚਣ ਵਾਲੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਸੀ.ਬੀ.ਆਈ. ਨੇ ਅਮਰੀਕਾ ਦੇ ਇਕ ਨਾਗਰਿਕ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਵਿੱਦਿਅਕ ਯਾਤਰਾ ਦੇ ਬਹਾਨੇ ਨਬਾਲਗ ਲੜਕੀਆਂ ਦੀ ਗੈਰ ਕਾਨੂੰਨੀ ਢੰਗ ਨਾਲ ਤਸਕਰੀ ਕਰਨ ਦੇ ਦੋਸ਼ 'ਚ ਪੰਜਾਬ ਵਾਸੀ ਕਾਲਾ ਅਤੇ ਦਿੱਲੀ ਵਾਸੀ ਆਰਿਅਨ ਤੋਂ ਇਲਾਵਾ ਪੰਜਾਬ ਦੇ ਰਹਿਣ ਵਾਲੇ 5 ਹੋਰ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ, ਭਾਰਤੀ ਹਾਈ ਕਮਿਸ਼ਨ ਨੇ ਕੀਨੀਆ 'ਚੋਂ ਤਿੰਨ ਲੜਕੀਆਂ ਬਚਾਇਆ ਹੈ।
Posted By: Daily Suraj Bureau