Daily Suraj

ਪੰਜਾਬੀ

ਅਮਰੀਕਾ ’ਚ ਭਾਈਚਾਰਕ ਸਾਂਝ ’ਤੇ ਸਿਆਸਤ ਭਾਰੂ: ਰਾਸ਼ਟਰਪਤੀ ਚੋਣਾਂ ਦੌਰਾਨ ਵਿਆਪਕ ਹਿੰਸਾ ਦਾ ਖਦਸ਼ਾ; ਵ੍ਹਾਈਟ ਹਾਊਸ ਕਿਲ੍ਹੇ ਵਿੱਚ ਤਬਦੀਲ

03 Nov, 2020 05:30 AM

ਵਾਸ਼ਿੰਗਟਨ, 3 ਨਵੰਬਰ-ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਵਾਲੇ ਦਿਨ ਹਿੰਸਾ ਦੇ ਖਦਸ਼ੇ ਦੇ ਮੱਦੇਨਜ਼ਰ ਵ੍ਹਾਈਟ ਹਾਊਸ, ਪ੍ਰਮੁੱਖ ਵਪਾਰਕ ਖੇਤਰਾਂ ਅਤੇ ਬਾਜ਼ਾਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੰਗਲਵਾਰ ਨੂੰ ਵੋਟ ਪਾਉਣ ਤੋਂ ਪਹਿਲਾਂ ਮਹੱਤਵਪੂਰਨ ਸਰਕਾਰੀ ਅਦਾਰੇ ਹਾਈ ਅਲਰਟ ’ਤੇ ਹਨ। ਖੁਫ਼ੀਆ ਏਜੰਸੀਆਂ ਨੇ ਵ੍ਹਾਈਟ ਹਾਊਸ ਨੂੰ ਕਿਲ੍ਹੇ ਵਿੱਚ ਬਦਲ ਦਿੱਤਾ ਹੈ। ਰਾਸ਼ਟਰਪਤੀ ਦੀ ਰਿਹਾਇਸ਼ ਦੇ ਅਹਾਤੇ ਦੇ ਦੁਆਲੇ ਅਸਥਾਈ ਉੱਚੀ ਕੰਧ ਖੜ੍ਹੀ ਕਰ ਦਿੱਤੀ ਗਈ। ਚੋਣਾਂ ਤੋਂ ਪਹਿਲਾਂ ਹਿੰਸਾ ਦੇ ਡਰ ਦੇ ਮੱਦੇਨਜ਼ਰ ਵੱਡੀਆਂ ਦੁਕਾਨਾਂ ਅਤੇ ਸਟੋਰਾਂ 'ਤੇ ਸੁਰੱਖਿਆ ਲਈ ਲੱਕੜ ਦੇ ਫਰੇਮ ਲਗਾ ਦਿੱਤੇ ਗਏ ਹਨ। ਇਹ ਸਥਿਤੀ ਨਿਊ ਯਾਰਕ ਤੋਂ ਬੋਸਟਨ ਅਤੇ ਹਿਊੁਸਨ ਤੋਂ ਵਾਸ਼ਿੰਗਟਨ ਅਤੇ ਸ਼ਿਕਾਗੋ ਤੱਕ ਵੇਖੀ ਗਈ। ਅਮਰੀਕਾ ਦੀਆਂ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਭਾਈਚਾਰਕ ਵੰਡੀਆਂ ਪਾਉਣ ਵਾਲੀਆਂ ਮੰਨਿਆ ਜਾ ਰਿਹਾ ਹੈ।

Posted By: Daily Suraj Bureau

Latest News

ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਤੁਹਾਡਾ ਪੁੱਤਰ ਪੰਜਾਬ ਵਿੱਚ ਇਮਾਨਦਾਰੀ ਨਾਲ ਸਰਕਾਰ ਚਲਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

17 Jun, 2026 02:41 PM