Daily Suraj

ਪੰਜਾਬੀ

ਜੰਮੂ ਵਿਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਦੋ ਪਾਇਲਟ ਹੋਏ ਜ਼ਖਮੀ

21 Sep, 2021 05:30 AM

ਸ੍ਰੀਨਗਰ: ਜੰਮੂ ਦੇ ਉਧਮਪੁਰ ਜ਼ਿਲ੍ਹੇ ਵਿਚ ਫੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਸ ਘਟਨਾ ਵਿਚ ਦੋ ਪਾਇਲਟ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਜ਼ਿਲ੍ਹੇ ਦੇ ਉੱਪਰੀ ਹਿੱਸੇ ਵਿਚ ਸ਼ਿਵਗੜ੍ਹ ਧਾਰ ਵਿਚ ਖਰਾਬ ਮੌਸਮ ਕਾਰਨ ਵਾਪਰਿਆ। ਸਥਾਨਕ ਲੋਕਾਂ ਨੇ ਦੋਵੇਂ ਪਾਇਲਟਾਂ ਨੂੰ ਹੈਲੀਕਾਪਟਰ ਵਿਚੋਂ ਕੱਢਿਆ। ਇਸ ਦਾ ਇਕ ਵੀਡਓ ਵੀ ਸਾਹਮਣੇ ਆਇਆ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ, ‘ਸਥਾਨਕ ਲੋਕਾਂ ਨੇ ਉਧਮਪੁਰ ਦੇ ਪਟਨੀਟਾਪ ਇਲਾਕੇ ਨੇੜੇ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੀ ਸੂਚਨਾ ਦਿੱਤੀ ਹੈ। ਅਸੀਂ ਇਕ ਟੀਮ ਨੂੰ ਉੱਥੇ ਭੇਜ ਦਿੱਤਾ ਹੈ’।

Posted By: Daily Suraj Bureau

Latest News