Daily Suraj

ਪੰਜਾਬੀ

ਸਿਗਨੇਚਰ ਪੁਲ ’ਤੇ ਸੈਲਫੀ ਪੁਆਇੰਟ ਬਣਾਇਆ ਜਾਵੇਗਾ: ਸਿਸੋਦੀਆ

17 Nov, 2018 05:30 AM

ਨਵੀਂ ਦਿੱਲੀ, ਦਿੱਲੀ ਸਰਕਾਰ ਨੇ ਨਵੇਂ ਸਿਗਨੇਚਰ ਬ੍ਰਿਜ ਉਪਰ ਸੈਲਫੀ ਪੁਆਇੰਟ ਬਣਾਉਣ ਤੇ ਵਿਸ਼ੇਸ਼ ਲਾਈਟਾਂ ਲਾਉਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਵਾਸੀਆਂ ਵਿੱਚ ਇਸ ਪੁੱਲ ਉਪਰ ਸੈਲਫੀਆਂ ਖਿੱਚਣ ਦੀ ਲੱਗੀ ਹੋੜ ਕਾਰਨ ਤੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਸ ਪੁੱਲ ਉਪਰ ਬੱਚਿਆਂ ਦਾ ਪਾਰਕ ਤੇ ਸੈਲਫੀ ਖਿੱਚਣ ਦਾ ਪ੍ਰਬੰਧ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਲੋਕ ਨਿਰਮਾਣ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਤੇ ਟੂਰਿਜ਼ਮ ਸਕੱਤਰ ਸਮੇਤ ਡੀਟੀਟੀਡੀਸੀ ਦੇ ਮੈਨੇਜਿੰਗ ਡਾਇਰੈਕਟਰ ਨੂੰ ਨੋਟ ਲਿਖ ਕੇ ਉਪਰੋਕਤ ਸਹੂੂਲਤਾਂ ਮੁਹੱਈਆ ਕਰਵਾਉਣ ਬਾਰੇ ਕਿਹਾ ਹੈ। ਉਨ੍ਹਾਂ ਲਿਖਿਆ ਕਿ ਇਸ ਲਈ ਵੱਖਰੇ ਬਜਟ ਦੀ ਲੋੜ ਹੋਈ ਤਾਂ ਉਹ ਵੀ ਕੀਤਾ ਜਾਵੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੁਝ ਦਿਨ ਪਹਿਲਾਂ ਇਸ ਪੁੱਲ ਦਾ ਉਦਘਾਟਨ ਕੀਤਾ ਗਿਆ ਸੀ ਤਾਂ ਸ੍ਰੀ ਸਿਸੋਦੀਆ ਨੇ ਕਿਹਾ ਸੀ ਕਿ ਇਹ ਪੁੱਲ ਦਿੱਲੀ ਦਾ ਨਵਾਂ ‘ਸਹੀ ਰੋਸ਼ਨ ਸਥਾਨ’ ਹੋਵੇਗਾ ਜੋ ਦਿੱਲੀ ਦੀ ਦਿੱਖ ਦਾ ਪ੍ਰਤੀਕ ਚਿੰਨ੍ਹ ਬਣ ਜਾਵੇਗਾ। ਰੋਜ਼ਾਨਾ ਸੈਂਕੜੇ ਲੋਕ ਇਸ ਪੁੱਲ ਉਪਰ ਆ ਕੇ ਸੈਲਫੀਆਂ ਖਿੱਚਦੇ ਹਨ ਤੇ ਕਈ ਵਾਰ ਤਸਵੀਰਾਂ ਲੈਣ ਵਾਲੇ ਇਸ ਪੁੱਲ ਦੀਆਂ ਤਾਰਾਂ ਉਪਰ ਚੜ੍ਹ ਜਾਂਦੇ ਹਨ ਤੇ ਜਾਨ ਜੋਖ਼ਮ ਵਿੱਚ ਪਾਉਂਦੇ ਹਨ। ਇਸ ਤੋਂ ਇਲਾਵਾ ਲੋਕਾਂ ਦੀਆਂ ਗੱਡੀਆਂ ਸੜਕ ’ਤੇ ਹੀ ਖੜ੍ਹੀਆਂ ਹੋਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਇਸ 154 ਮੀਟਰ ਉੱਚੇ ਪੁੱਲ ’ਤੇ ਜਦੋਂ ਸ਼ੀਸ਼ਾ ਜੜੇ ਬਕਸੇ ਨੂੰ ਸਥਾਪਤ ਕੀਤਾ ਜਾਵੇਗਾ ਤਾਂ ਇੱਥੋਂ ਯਮੁਨਾ ਦਰਿਆ ਤੇ ਆਸ-ਪਾਸ ਦੇ ਇਲਾਕੇ ਦਾ ਹਵਾਈ ਦ੍ਰਿਸ਼ ਪੰਛੀ ਝਾਤ ਵਾਂਗ ਦੇਖਿਆ ਜਾ ਸਕਦਾ ਹੈ।

Posted By: Daily Suraj Bureau

Latest News

ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਤੁਹਾਡਾ ਪੁੱਤਰ ਪੰਜਾਬ ਵਿੱਚ ਇਮਾਨਦਾਰੀ ਨਾਲ ਸਰਕਾਰ ਚਲਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

17 Jun, 2026 02:41 PM