ਸਕੂਲ ਬੱਸ ਅਤੇ ਟਰਾਲੇ ਦੀ ਭਿਆਨਕ ਟੱਕਰ 'ਚ ਦੋ ਬੱਚਿਆ ਦੀ ਮੌਤ, ਕਈ ਬੱਚੇ ਗੰਭੀਰ ਜ਼ਖਮੀ
ਇੰਦਰੀ(ਕਰਨਾਲ), 20 ਦਸੰਬਰ - ਕਰਨਾਲ ਇੰਦਰੀ ਰੋਡ 'ਤੇ ਪਿੰਡ ਜਨੇਸਰੋ ਦੇ ਨੇੜੇ ਇਕ ਨਿੱਜੀ ਸਕੂਲ ਬੱਸ ਦੀ ਟਰਾਲੇ ਨਾਲ ਟੱਕਰ ਹੋ ਗਈ। ਇਸ ਦਰਦਨਾਕ ਸੜਕ ਹਾਦਸੇ 'ਚ ਦੋ ਬੱਚਿਆ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਲਗਭਗ ਇਕ ਦਰਜਨ ਦੇ ਕਰੀਬ ਬੱਚੇ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਬੱਚਿਆ ਅਤੇ ਬੱਸ ਚਾਲਕ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਬੱਸ ਚਾਲਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗ਼ੁੱਸੇ 'ਚ ਆਏ ਪਿੰਡ ਦੇ ਲੋਕਾਂ ਨੇ ਟਰਾਲੇ ਨੂੰ ਅੱਗ ਲਗਾ ਦਿੱਤੀ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਨਾਲ ਹੀ ਹੱਥੋ-ਪਾਈ ਕੀਤੀ। ਇਸ ਹਾਦਸੇ ਦੌਰਾਨ ਲੋਕਾਂ ਨੇ ਕਈ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।
Posted By: Daily Suraj Bureau