ਤਿਹਾੜ ਜੇਲ੍ਹ 'ਚ ਬੰਦ ਦੋਸ਼ੀ ਪਵਨ ਨੇ ਆਪਣੇ ਵਕੀਲ ਨਾਲ ਮਿਲਣ ਤੋਂ ਕੀਤਾ ਇਨਕਾਰ
ਨਵੀਂ ਦਿੱਲੀ : ਨਿਰਭੈਆ ਮਾਮਲੇ ਵਿਚ ਫਾਂਸੀ ਦੀ ਸਜ਼ਾ ਯਾਫ਼ਤਾ ਚਾਰੇ ਦੋਸ਼ੀਆਂ ਵਿਚੋਂ ਇਕ ਪਵਨ ਕੁਮਾਰ ਗੁਪਤਾ ਨੇ ਆਪਣੇ ਵਕੀਲ ਰਵੀ ਕਾਜੀ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ 17 ਫਰਵਰੀ ਨੂੰ ਜਾਰੀ ਹੋਏ ਨਵੇਂ ਡੈੱਥ ਵਾਰੰਟ ਦੇ ਸਿਲਸਿਲੇ ਵਿਚ ਵਕੀਲ ਰਵੀ ਦੋਸ਼ੀ ਪਵਨ ਨਾਲ ਮੁਲਾਕਾਤ ਕਰਨ ਲਈ ਗਿਆ ਸੀ ਪਰ ਉਸ ਨੇ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ।3 ਮਾਰਚ ਨੂੰ ਸਵੇਰੇ 6 ਵਜੇ ਹੋਣੀ ਹੈ ਫਾਂਸੀਦੱਸ ਦੇਈਏ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 17 ਫਰਵਰੀ ਨੂੰ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ ਜਿਸ ਮੁਤਾਬਕ ਆਗਾਮੀ 3 ਮਾਰਚ ਨੂੰ ਸਵੇਰੇ 6 ਵਜੇ ਚਾਰੇ ਦੋਸ਼ੀ ਮੁਕੇਸ਼ ਸਿੰਘ, ਅਕਸ਼ੈ ਕੁਮਾਰ, ਪਵਨ ਕੁਮਾਰ ਗੁਪਤਾ, ਵਿਨੈ ਕੁਮਾਰ ਸ਼ਰਮਾ ਨੂੰ ਤਿਹਾੜ ਜੇਲ੍ਹ ਸੰਖਿਆ 3 ਵਿਚ ਫਾਂਸੀ ਦਿੱਤੀ ਜਾਣੀ ਹੈ।
Posted By: Daily Suraj Bureau