ਸ੍ਰੀਨਗਰ: ਸੁਰੱਖਿਆ ਬਲਾਂ ਨੇ 6 ਹੱਥ ਗੋਲੇ ਨਕਾਰਾ ਕੀਤੇ
ਸ੍ਰੀਨਗਰ, 13 ਸਤੰਬਰਸੁਰੱਖਿਆ ਬਲਾਂ ਨੇ ਅੱਜ ਕੌਮੀ ਸ਼ਾਹਰਾਹ 44 ’ਤੇ ਦਹਿਸ਼ਤਗਰਦਾਂ ਵੱਲੋਂ ਰੱਖੇ 6 ਗ੍ਰਨੇਡ ਨਕਾਰਾ ਕਰਕੇ ਵੱਡਾ ਹਾਦਸਾ ਟਾਲ ਦਿੱਤਾ । ਇਹ ਗ੍ਰਨੇਡ ਪਾਰਿਮਪੋਰਾ-ਪਠਾਨਚੌਕ ਦੀ ਸਭ ਤੋਂ ਵਧ ਆਵਾਜਾਈ ਵਾਲੀ ਸੜਕ ਤੋਂ ਮਿਲੇ ਹਨ। ਸੁਰੱਖਿਆ ਬਲਾਂ ਦੇ ਬੁਲਾਰੇ ਨੇ ਦੱਸਿਆ ਕਿ ਸੀਆਰਪੀਐਫ ਦੀ 73ਵੀਂ ਬਟਾਲੀਅਨ ਦੀ ਟੀਮ ਕੌਮੀ ਸ਼ਾਹਰਾਹ 44 ’ਤੇ ਗਸ਼ਤ ਕਰ ਰਹੀ ਸੀ ਕਿ ਉਸ ਨੂੰ ਡਿਵਾਈਡਰ ’ਤੇ ਇਕ ਮਿੱਟੀ ਨਾਲ ਭਰਿਆ ਬੈਗ ਦਿੱਸਿਆ ਜਿਸ ਦੀ ਜਾਂਚ ਕਰਨ ’ਤੇ ਉਸ ਵਿਚੋਂ 6 ਚੀਨੀ ਗ੍ਰਨੇਡ ਮਿਲੇ।
Posted By: Daily Suraj Bureau