Daily Suraj

ਪੰਜਾਬੀ

ਜੰਮੂ ਕਸ਼ਮੀਰ: ਵੈਸ਼ਨੂ ਦੇਵੀ ਨੂੰ ਜਾਂਦੇ ਪੁਰਾਣੇ ਰਸਤੇ ’ਤੇ ਢਿੱਗਾਂ ਡਿੱਗਣ ਨਾਲ ਚਾਰ ਸ਼ਰਧਾਲੂ ਜ਼ਖ਼ਮੀ

21 Jul, 2025 04:20 PM

ਜੰਮੂ,


ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਵੈਸ਼ਨੂ ਦੇਵੀ ਮੰਦਰ ਨੂੰ ਜਾਂਦੇ ਪੁਰਾਣੇ ਰਸਤੇ ’ਤੇ ਅੱਜ ਸਵੇਰੇ ਢਿੱਗਾਂ ਡਿੱਗਣ ਕਰਕੇ ਘੱਟੋ-ਘੱਟ ਚਾਰ ਸ਼ਰਧਾਲੂ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਕੱਟੜਾ, ਜੋ ਤ੍ਰਿਕੁਟਾ ਦੀਆਂ ਪਹਾੜੀਆਂ ਦੀ ਚੋਟੀ ’ਤੇ ਸਥਿਤ ਵੈਸ਼ਨੂ ਦੇਵੀ ਮੰਦਰ ਲਈ ਬੇਸ ਕੈਂਪ ਹੈ, ਵਿਚ ਪੈ ਰਹੇ ਭਾਰੀ ਮੀਂਹ ਕਰਕੇ ਢਿੱਗਾਂ ਡਿੱਗੀਆਂ।


ਹਾਦਸਾ ਸਵੇਰੇ 8:50 ਵਜੇ ਦੇ ਕਰੀਬ ਬਾਨਗੰਗਾ, ਜੋ ਯਾਤਰਾ ਦਾ ਸ਼ੁਰੂਆਤੀ ਪੁਆਇੰਟ ਹੈ ਤੇ ਜਿੱਥੇ ਘੋੜਾ ਖੱਚਰ ਵਾਲੇ ਅਕਸਰ ਇਕੱਤਰ ਹੁੰਦੇ ਹਨ, ਨੇੜੇ ਗੁਲਸ਼ਨ ਕਾ ਲੰਗਰ ਕੋਲ ਵਾਪਰਿਆ। ਰਾਹਤ ਤੇ ਬਚਾਅ ਕਾਰਜ ਫੌਰੀ ਸ਼ੁਰੂ ਕਰ ਦਿੱਤੇ ਗਏ ਹਨ ਤੇ ਚਾਰ ਸ਼ਰਧਾਲੂਆਂ ਨੂੰ ਢਿੱਗਾਂ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ। ਆਖਰੀ ਖ਼ਬਰਾਂ ਤੱਕ ਰਾਹਤ ਤੇ ਬਚਾਅ ਕਾਰਜ ਜਾਰੀ ਸਨ।

Posted By: Daily Suraj Bureau

Latest News

ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਤੁਹਾਡਾ ਪੁੱਤਰ ਪੰਜਾਬ ਵਿੱਚ ਇਮਾਨਦਾਰੀ ਨਾਲ ਸਰਕਾਰ ਚਲਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

17 Jun, 2026 02:41 PM