Daily Suraj

ਪੰਜਾਬੀ

ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂ ਬਲਿਹਾਰ ਸਿੰਘ ਦੀ ਗ੍ਰਿਫਤਾਰੀ ਨੂੰ ਲੈਕੇ ਤਿਖੇ ਸੰਘਰਸ਼ ਦਾ ਐਲਾਨ

27 Oct, 2020 05:30 AM

ਲੌਂਗੋਵਾਲ,27 ਅਕਤੂਬਰ (ਜਗਸੀਰ ਸਿੰਘ) - ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਅਤੇ ਪਾਵਰਕਾਂਮ ਟ੍ਰਾਂਸਕੋ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆ ਜੋ ਕੱਚੇ ਕਾਮਿਆਂ ਦੇ ਲਈ ਲੜਾਈ ਲੜ ਰਹੇ ਹਨ ਉਨਾਂ ਨੂੰ ਮੋਰਿੰਡਾ ਦੀ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂ ਸ਼ੇਰ ਸਿੰਘ ਖੰਨਾ, ਵਰਿੰਦਰ ਸਿੰਘ ਮੋਮੀ,ਜਗਰੂਪ ਸਿੰਘ ,ਵਰਿੰਦਰ ਸਿੰਘ ਬਠਿੰਡਾ,ਰੇਸ਼ਮ ਸਿੰਘ ਗਿੱਲ,ਗੁਰਪ੍ਰੀਤ ਸਿੰਘ ਈਸੜੂ,ਭਗਤ ਸਿੰਘ ਭਗਤਾ,ਜਗਸੀਰ ਸਿੰਘ ਭੰਗੂ,ਗੁਰਵਿੰਦਰ ਸਿੰਘ ਪੰਨੂੰ,ਸੇਵਕ ਸਿੰਘ ਦੰਦੀਵਾਲ,ਲਖਵੀਰ ਕਟਾਰੀਆ,ਰਿਸ਼ੀ ਸੋਨੀ ਆਦਿ ਨੇ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਮੋਰਿੰਡਾ ਦੀ ਪੁਲਿਸ ਉਸ ਨੂੰ ਰਿਹਾ ਨਹੀਂ ਕਰਦੀ ਤੋਂ ਮੋਰਚੇ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਮੋਰਚੇ ਦੇ ਆਗੂ ਮੋਰਿੰਡੇ ਪਹੁੰਚ ਰਹੇ ਹਨ ਅਤੇ ਅਗਲੇ ਤਿੱਖੇ ਸੰਘਰਸ਼ ਦੀ ਰੂਪਰੇਖਾ ਤਿਆਰ ਕਰ ਰਹੇ ਹਨ।

Posted By: Daily Suraj Bureau

Latest News