Daily Suraj

ਪੰਜਾਬੀ

ਸਰਦੀ ਦੇ ਮੋਸਮ ਵਿੱਚ ਸਿਹਤ ਦਾ ਧਿਆਨ ਰੱਖਣ ਦੀ ਜਰੂਰਤ : ਡਾ. ਅਦਿੱਤੀ ਸਲਾਰੀਆ

18 Nov, 2020 05:30 AM

ਪਠਾਨਕੋਟ, 18 ਨਵੰਬਰ (ਪ.ਪ)ਕੁਝ ਸਾਲਾਂ ਤੋਂ ਤਾਪਮਾਨ ਦੇ ਬਦਲਾਵ ਕਾਰਨ ਸਰਦੀ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਜੋ ਸੁੱਕੀਆਂ ਹਵਾਵਾਂ ਡਰਾਈ ਵੇਬਜ਼ ਚਲਦੀਆਂ ਹਨ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ ਇਹ ਇਨਸਾਂਨਾ ਨੂੰ ਤਾਂ ਪ੍ਰਭਾਵਿਤ ਕਰਦੀਆਂ ਹੀ ਹਨ ਇਸ ਦੇ ਨਾਲ ਹੀ ਪੋਦਿਆਂ, ਪਸ਼ੂ-ਪੰਛੀਆਂ ਅਤੇ ਫਸਲਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਇਹ ਪ੍ਰਗਟਾਵਾਂ ਡਾ. ਆਦਿੱਤੀ ਸਲਾਰੀਆ ਏ.ਸੀ.ਐਸ.ਪਠਾਨਕੋਟ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਦੀ ਦਾ ਮੋਸਮ ਸੁਰੁ ਹੋ ਗਿਆ ਹੈ। ਸਰਕਾਰ ਵਲੋਂ ਇਹਨਾਂ ਤੋਂ ਬਚਾÀ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ ਕਿਉਂਕਿ ਪਿਛਲੇ ਸਾਲ 19-20 ਦੀ ਸ਼ੀਤ ਲਹਿਰ ਕਾਰਨ ਪੰਜ਼ਾਬ, ਹਰਿਆਣਾ, ਰਾਜ਼ਸਥਾਨ, ਉਤੱਰ ਪ੍ਰਦੇਸ਼ ਅਤੇ ਬਿਹਾਰ ਪ੍ਰਦੇਸ਼ ਬਹੁਤ ਪ੍ਰਭਾਵਿਤ ਹੋਏ ਸਨ।ਪਰ ਇਸ ਸਾਲ ਇਹ ਸਥਿਤੀ ਹੋਰ ਵੀ ਜਿਆਦਾ ਖਤਰਨਾਕ ਹੋ ਸਕਦੀ ਹੈ। ਇਸ ਲਈ ਪੰਜਾਬ ਸਰਕਾਰ ਵਲੋਂ ਆਈਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਾ.ਆਦਿੱਤੀ ਸਲਾਰੀਆ ਏ.ਸੀ.ਐਸ.ਪਠਾਨਕੋਟ ਵਲੋ ਜਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਸਰਦੀ ਦੇ ਮੌਸਮ ਵਿੱਚ ਅਪਣਾ ਜ਼ਿਆਦਾ ਤੋਂ ਜ਼ਿਆਦਾ ਖਿਆਲ ਰੱਖਣ ਕਿਉਂਕਿ ਕੋਵਿਡ-19 ਦੇ ਕਰਕੇ ਜ਼ਿਆਦਾ ਅਲਰਟ ਰਹਿਣ ਦੀ ਜਰੁਰਤ ਹੈ।

Posted By: Daily Suraj Bureau

Latest News

ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਤੁਹਾਡਾ ਪੁੱਤਰ ਪੰਜਾਬ ਵਿੱਚ ਇਮਾਨਦਾਰੀ ਨਾਲ ਸਰਕਾਰ ਚਲਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

17 Jun, 2026 02:41 PM