ਦੂਜੇ ਦਿਨ ਵੀ ਹੇਠਾਂ ਖਿਸਕਿਆ ਸ਼ੇਅਰ ਬਜ਼ਾਰ
ਮੁੰਬਈ : ਬ੍ਰਿਟਿਸ਼ ਮਲਟੀਨੈਸ਼ਨਲ ਕੰਪਨੀ BAT Plc ਵੱਲੋਂ ਹਿੱਸੇਦਾਰੀ ਘਟਾਉਣ ਮਗਰੋਂ ਆਈਟੀਸੀ ਦੇ ਸ਼ੇਅਰ ਹੇਠਾਂ ਆਉਣ ਤੋਂ ਬਾਅਦ ਸ਼ੇਅਰ ਬਜ਼ਾਰ ਦੂਜੇ ਦਿਨ ਵੀ ਹੇਠਾਂ ਖਿਸਕ ਗਿਆ। ਸ਼ੇਅਰ ਬਜ਼ਾਰ ਬੰਦ ਹੋਣ ਮੌਕੇ BSE ਸੈਂਸੈਕਸ 239.31 ਅੰਕ ਜਾਂ 0.29 ਫੀਸਦੀ ਡਿੱਗ ਕੇ 81,312.32 ’ਤੇ ਬੰਦ ਹੋਇਆ। ਹਾਲਾਂਕਿ ਦਿਨ ਦੌਰਾਨ ਇਹ 307.61 ਅੰਕ ਜਾਂ 0.37 ਫੀਸਦੀ ਡਿੱਗ ਕੇ 81,244.02 ’ਤੇ ਆ ਗਿਆ ਸੀ। ਉਧਰ 50-ਇਸ਼ੂ ਵਾਲਾ NSE ਨਿਫਟੀ 73.75 ਅੰਕ ਜਾਂ 0.30 ਫੀਸਦੀ ਡਿੱਗ ਕੇ 24,752.45 ’ਤੇ ਬੰਦ ਹੋਇਆ। ਸੈਂਸੈਕਸ ਦੇ ਸਟਾਕਾਂ ਵਿੱਚੋਂ ਆਈਟੀਸੀ ਵਿੱਚ 3 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਜਦੋਂ ਬੀਏਟੀ ਪੀਐੱਲਸੀ ਨੇ ਇੱਕ ਬਲਾਕ ਡੀਲ ਰਾਹੀਂ ਸਮੂਹ ਵਿੱਚ ਆਪਣੀ 2.5 ਫੀਸਦੀ ਹਿੱਸੇਦਾਰੀ 12,927 ਕਰੋੜ ਰੁਪਏ (1.51 ਬਿਲੀਅਨ ਅਮਰੀਕੀ ਡਾਲਰ) ਵਿੱਚ ਵੇਚ ਦਿੱਤੀ।
#StockMarket #Sensex #Nifty #MarketDown #ShareBazaar #IndianEconomy #InvestorAlert #StockUpdate #BearishTrend #FinancialNews
Posted By: Daily Suraj Bureau