Daily Suraj

ਪੰਜਾਬੀ

ਗੈਂਗਸਟਰ ਤੇ ਵਾਰ' ਤਹਿਤ ਖੰਨਾ ਪੁਲਿਸ ਵੱਲੋ ਕੱਪੜਾ ਵਪਾਰੀ ਦੇ ਘਰ 'ਤੇ ਗੋਲੀਆਂ ਚਲਾਉਣ ਤੇ 5 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ 5 ਕਾਬੂ

28 Jan, 2026 06:52 PM

ਖੰਨਾ, (ਹਰਪ੍ਰੀਤ ਸਿੰਘ ਪ੍ਰਿੰਸ)- ਗੈਂਗਸਟਰਾਂ ਅਤੇ ਮਾਡ਼ੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਖੰਨਾ ਪੁਲੀਸ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਇਥੋਂ ਦੇ ਇਕ ਕੱਪਡ਼ਾ ਵਪਾਰੀ ਦੇ ਘਰ ’ਤੇ ਗੋਲੀਆਂ ਚਲਾਉਣ ਅਤੇ 5 ਕਰੋਡ਼ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦੇ 5 ਮੈਬਰਾਂ ਨੂੰ ਗ੍ਰਿਫ਼ਤਾਰ ਕੀਤਾ। ਐਸਐਸਪੀ ਖੰਨਾ ਡਾ.ਦਰਪਣ ਆਹਲੂਵਾਲੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ੍ਰੀ ਗੌਰਵ ਯਾਦਵ, ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ, ਸਤਿੰਦਰ ਸਿੰਘ ਡੀਆਈਜੀ ਲੁਧਿਆਣਾ, ਰੇਂਜ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਸ੍ਰੀ ਪਵਨਜੀਤ, ਐਸਪੀ (ਆਈ), ਹਰਪਿੰਦਰ ਕੌਰ ਗਿੱਲ ਐਸਪੀ (ਐਚ) ਦੀ ਅਗਵਾਈ ਹੇਠ ਮੋਹਿਤ ਕੁਮਾਰ ਸਿੰਗਲਾ ਡੀਐਸਪੀ (ਆਈ), ਵਿਨੋਦ ਕੁਮਾਰ ਡੀਐਸਪੀ ਸਬ ਡਿਵੀਜਨ ਖੰਨਾ, ਇੰਸਪੈਕਟਰ ਹਰਦੀਪ ਸਿੰਘ, ਮੁੱਖ ਅਫਸਰ ਥਾਣਾ ਸਿਟੀ 2 ਖੰਨਾ, ਇੰਸਪੈਕਟਰ ਅਕਾਸ਼ ਦੱਤ, ਮੁੱਖ ਅਫਸਰ ਥਾਣਾ ਦੋਰਾਹਾ, ਖੰਨਾ, ਸਬ ਇੰਸਪੈਕਟਰ ਸੁਖਦੀਪ ਸਿੰਘ, ਇੰਚਾਰਜ ਨਾਰਕੋਟਿਕ ਸੈਲ ਖੰਨਾ ਸਮੇਤ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ 'ਚ ਕੁੱਲ 05 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐਸਐਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਆਸ਼ੂ ਵਿਜਨ ਵਾਸੀ ਖਟੀਕਾ ਮੁਹੱਲਾ ਖੰਨਾ ਨੇ 25 ਦਸੰਬਰ ਨੂੰ ਸ਼ਿਕਾਇਤ ਕੀਤੀ ਕਿ ਉਸ ਨੂੰ ਇਕ ਨਾਮਾਲੂਮ ਨੰਬਰ ਤੋ ਇਕ ਮੈਸਿਜ ਆਇਆ ਕਿ ਜਿਸ 'ਚ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋ ਮਾਰਨ ਅਤੇ 05 ਕਰੋੜ ਦੀ ਫਿਰੋਤੀ ਮੰਗੀ ਸੀ, ਜਿਸ 'ਤੇ ਦਰਖਾਸਤ ਦੀ ਗਭੀਰਤਾ ਨੂੰ ਦੇਖਦੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਸਿਟੀ-2 ਖੰਨਾ ਵਿਖੇ ਮੁਕੱਦਮਾ ਰਜਿਸਟਰ ਕੀਤਾ ਗਿਆ, ਜਿਸ ਦੀ ਪੜਤਾਲ ਜਾਰੀ ਸੀ। 19 ਜਨਵਰੀ ਨੂੰ ਉਕਤ ਦਰਖਾਸਤਕਰਤਾ ਨੇ ਆਪਣਾ ਤਤੀਮਾ ਬਿਆਨ ਦਿੱਤਾ ਕਿ 18/19 ਜਨਵਰੀ ਦੀ ਦਰਮਿਆਨੀ ਰਾਤ ਨੂੰ ਦੋ ਮੋਟਰਸਾਈਲਾਂ ਪਰ ਸਵਾਰ 04 ਅਣਪਛਾਤੇ ਵਿਅਕਤੀਆਂ ਵੱਲੋ ਉਸ ਦੇ ਘਰ ਅਤੇ ਦੋਨਾਂ ਕਾਰਾਂ ਤੇ ਗੋਲੀਆਂ ਚਲਾਈਆਂ ਗਈਆ, ਜਿਸ 'ਚੋਂ ਇੱਕ ਕਾਰ ਨੂੰ ਅੱਗ ਵੀ ਲਗਾਈ ਗਈ। ਜਿਸ ’ਤੇ ਕਾਰਵਾਈ ਕਰਦਿਆਂ ਐਸ ਪੀ (ਡੀ) ਪਵਨਜੀਤ ਚੌਧਰੀ ਦੀ ਅਗਵਾਈ ਹੇਠਾਂ ਪੁਲੀਸ ਪਾਰਟੀ ਨੇ ਦੋਸ਼ੀਆਂ ਦੀ ਭਾਲ ਕਰਨ ਲਈ ਦੋ ਵੱਖ ਵੱਖ ਟੀਮਾਂ ਤਿਆਰ ਕੀਤੀਆਂ। ਮੁਕੱਦਮੇ ਦੀ ਤਫ਼ਤੀਸ਼ ਨੂੰ ਤਕਨੀਕੀ ਸਾਧਨਾਂ ਅਤੇ ਹਿਊਮਨ ਸੋਰਸ ਦੀ ਮਦਦ ਨਾਲ ਅੱਗੇ ਵਧਾਉਂਦੇ ਹੋਏ ਸੀਸੀਟੀਵੀ ਕੈਮਰਿਆਂ ਰਾਹੀਂ ਗਹਿਰੀ ਜਾਂਚ ਕੀਤੀ ਗਈ। ਕੁੱਲ 224 ਕਿਲੋਮੀਟਰ ਵੱਧ ਦੀ ਟਰੇਲ ਨੂੰ ਵਿੱਤੀ ਅਤੇ ਤਕਨੀਕੀ ਜਾਂਚ ਕਰਦੇ ਹੋਏ ਕੁੱਲ 5 ਵਿਅਕਤੀਆਂ ਈਸ਼ਵਰ ਸਿੰਘ ਵਾਸੀ ਖੰਨਾ, ਅਮਿਤ ਕੁਮਾਰ ਉਰਫ਼ ਲਾਡੀ ਵਾਸੀ ਖੰਨਾ, ਵਿਵੇਕ ਕੁਮਾਰ ਉਰਫ਼ ਵਿਵੋ ਵਾਸੀ ਐਸ ਏ ਐਸ ਨਗਰ, ਹਰਪ੍ਰੀਤ ਸਿੰਘ ਉਰਫ਼ ਪੀਤਾ ਵਾਸੀ ਉਮਰਪੁਰਾ (ਲੁਧਿਆਣਾ) ਅਤੇ ਪਰਮਵੀਰ ਸਿੰਘ ਉਰਫ਼ ਪੰਮਾ ਵਾਸੀ ਭੰਮੀਪੁਰਾ (ਲੁਧਿਆਣਾ) ਨੂੰ ਗ੍ਰਿਫ਼ਤਾਰ ਕੀਤਾ ਗਿਆ। *ਫੋਟੋ ਖੰਨਾ ਪੁਲੀਸ-2*

Posted By: Daily Suraj Bureau

Latest News