ਪ੍ਰੀਖਿਆ ਨਿਯਮਾਂ ‘ਚ ਤਬਦੀਲੀ, ਹਰਿਆਣਾ ‘ਚ ਕਕਾਰ ਪਹਿਨਣ ਦੀ ਆਗਿਆ
ਵਿਆਹੀਆਂ ਔਰਤਾਂ ਲਈ ਵੀ ਹੋਇਆ ਵੱਡਾ ਐਲਾਨਸੂਬਾ ਸਰਕਾਰ ਨੇ ਹਰਿਆਣਾ (Haryana ) ਵਿੱਚ ਸਿੱਖ ਵਿਦਿਆਰਥੀਆਂ ਨੂੰ ਕਿਰਪਾਨ ਅਤੇ ਵਿਆਹੀਆਂ ਔਰਤਾਂ ਨੂੰ ਪ੍ਰੀਖਿਆਵਾਂ ਦੇਣ ਸਮੇਂ ਮੰਗਲਸੂਤਰ ਪਹਿਨਣ ਸੰਬੰਧੀ ਵਾਰ-ਵਾਰ ਆ ਰਹੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਇਕ ਮਹੱਤਵਪੂਰਨ ਫੈਸਲਾ ਲਿਆ ਹੈ।ਹਰਿਆਣਾ ਸਰਕਾਰ ਦੇ ਫੈਸਲੇ ਅਨੁਸਾਰ ਸਿੱਖ ਵਿਦਿਆਰਥੀ ਹੁਣ ਕਿਰਪਾਨ ਪਾ ਕੇ ਪ੍ਰੀਖਿਆ ਦੇ ਸਕਣਗੇ। ਵਿਆਹੀਆਂ ਔਰਤਾਂ ਮੰਗਲਸੂਤਰ ਪਾ ਕੇ ਪ੍ਰੀਖਿਆ ਦੇ ਸਕਣਗੀਆਂ। ਸਰਕਾਰ ਨੇ ਇਸ ਸਬੰਧੀ ਇੱਕ ਹੁਕਮ ਵੀ ਜਾਰੀ ਕੀਤਾ ਹੈ। ਇਹ ਹੁਕਮ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ‘ਤੇ ਲਾਗੂ ਹੋਵੇਗਾ।ਹਾਲਾਂਕਿ, ਸਰਕਾਰ ਨੇ ਕੁਝ ਸ਼ਰਤਾਂ ਵੀ ਰੱਖੀਆਂ ਹਨ। ਸਿੱਖ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਸਿਰਫ਼ ਇੱਕ ਨਿਸ਼ਚਿਤ ਲੰਬਾਈ ਦੀ ਕਿਰਪਾਨ ਲਿਜਾਣ ਦੀ ਹੀ ਇਜਾਜ਼ਤ ਹੋਵੇਗੀ। ਸਿੱਖ ਉਮੀਦਵਾਰ ਸਿਰਫ਼ 9 ਇੰਚ ਲੰਬਾਈ ਅਤੇ 6 ਇੰਚ ਦੀ ਕਿਰਪਾਨ ਹੀ ਰੱਖ ਸਕਣਗੇ। ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਵਿੱਚ ਇੱਕ ਘੰਟਾ ਪਹਿਲਾਂ ਪਹੁੰਚਣਾ ਪਵੇਗਾ।ਇਸ ਤੋਂ ਇਲਾਵਾ ਮੰਗਲਸੂਤਰ ਪਹਿਨ ਕੇ ਪ੍ਰੀਖਿਆ ਦੇਣ ਲਈ ਔਰਤਾਂ ਨੂੰ ਸਮੇ ਤੋਂ ਪਹਿਲਾਂ ਪ੍ਰੀਖਿਆ ਕੇਂਦਰ ‘ਤੇ ਪਹੁੰਚਣਾ ਹੋਵੇਗਾ। ਵਿਆਹੀਆਂ ਔਰਤਾਂ ਨੂੰ ਮੰਗਲਸੂਤਰ ਪਹਿਨ ਕੇ ਪ੍ਰੀਖਿਆ ਕੇਂਦਰ ‘ਚ ਪਹੁੰਚਣ ਦੀ ਇਜਾਜ਼ਤ ਹੋਵੇਗੀ ਪਰ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ‘ਤੇ 30 ਮਿੰਟ ਪਹਿਲਾਂ ਪਹੁੰਚਣਾ ਪਵੇਗਾ।
Posted By: Daily Suraj Bureau