Daily Suraj

ਪੰਜਾਬੀ

ਪਾਕਿਸਤਾਨ ਦੀ ਜੇਲ੍ਹ 'ਚੋਂ ਰਿਹਾਅ ਹੋ ਕੇ ਅੱਜ ਭਾਰਤ ਪਹੁੰਚੇਗਾ ਹਾਮਿਦ, ਮਾਂ ਨੇ ਕਿਹਾ- ਮਨੁੱਖਤਾ ਦੀ ਜਿੱਤ

18 Dec, 2018 05:30 AM

ਨਵੀਂ ਦਿੱਲੀ, 18 ਦਸੰਬਰ- ਪਾਕਿਸਤਾਨ ਦੇ ਪਿਸ਼ਾਵਰ ਦੀ ਜੇਲ੍ਹ 'ਚ ਪਿਛਲੇ 6 ਸਾਲਾਂ ਤੋਂ ਕੈਦ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਨੂੰ ਕੱਲ੍ਹ ਰਿਹਾਅ ਕਰ ਦਿੱਤਾ ਗਿਆ ਅਤੇ ਅੱਜ ਉਹ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚੇਗਾ। ਇਸ ਬਾਰੇ ਹਾਮਿਦ ਦੀ ਮਾਂ ਦਾ ਕਹਿਣਾ ਹੈ ਕਿ ਉਹ (ਹਾਮਿਦ) ਉੱਥੇ ਨੇਕ ਇਰਾਦਿਆਂ ਨਾਲ ਗਿਆ ਸੀ ਪਰ ਉਹ ਫੜਿਆ ਗਿਆ ਅਤੇ ਉਸ 'ਤੇ ਮੁਕੱਦਮਾ ਚੱਲਿਆ। ਉਨ੍ਹਾਂ ਕਿਹਾ ਕਿ ਹਾਮਿਦ ਨੂੰ ਵੀਜ਼ੇ ਤੋਂ ਬਿਨਾਂ ਪਾਕਿਸਤਾਨ ਨਹੀਂ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਸ ਦੀ ਰਿਹਾਈ ਮਨੁੱਖਤਾ ਦੀ ਜਿੱਤ ਹੈ।

Posted By: Daily Suraj Bureau

Latest News