Daily Suraj

ਪੰਜਾਬੀ

ਜਦੋਂ ਆਪਣੇ ਜ਼ਖਮੀ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚੀ ਬਾਂਦਰੀ, ਸਟਾਫ ਦੀਆਂ ਅੱਖਾਂ ਵੀ ਹੋਈਆਂ ਨਮ

06 Nov, 2019 05:30 AM

ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਸੀਹੋਰ ‘ਚ ਇਨਸਾਨੀਅਤ ਦਾ ਇੱਕ ਅਜੀਬੋ ਗਰੀਬ ਕਿੱਸਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਬਾਂਦਰੀ ਆਪਣੇ ਜ਼ਖਮੀ ਬੱਚੇ ਨੂੰ ਲੈ ਕੇ ਜ਼ਿਲਾ ਪਸ਼ੁ ਹਸਪਤਾਲ ‘ਚ ਪਹੁੰਚੀ। ਜਿਸ ਨੂੰ ਦੇਖ ਉਥੇ ਮੌਜੂਦ ਸਟਾਫ਼ ਦੀਆਂ ਅੱਖਾਂ ਭਰ ਆਈਆਂ। ਮਿਲੀ ਜਾਣਕਾਰੀ ਮੁਤਾਬਕ ਸੀਹੋਰ ਸ਼ਹਿਰ ਦੀ ਪੁਰਾਣੀ ਜੇਲ ਦੀ ਕੰਧ ਨੇੜੇ ਬਿਜਲੀ ਦੀ 11 ਕੇਵੀ ਦੀ ਲਾਈਨ ਲੰਘਦੀ ਹੈ। ਇਸ ਲਾਈਨ ਦੀਆਂ ਜੜਾਂ ਨਾਲ ਲੱਗਦੇ ਦਰੱਖਤ ‘ਤੇ ਮਸਤੀ ਕਰ ਰਹੇ ਬਾਂਦਰਾਂ ਦੇ ਇਕ ਸਮੂਹ ਨਾਲ ਇਕ ਹਾਦਸਾ ਵਾਪਰ ਗਿਆ। ਹਾਲਾਂਕਿ ਇਸ ਬੱਚੇ ਦੀ ਮਾਂ ਨੇ ਤੁਰੰਤ ਉਸ ਨੂੰ ਜ਼ਿਲਾ ਹਸਪਤਾਲ ਲੈ ਆਈ ਤੇ ਦਰਵਾਜੇ ‘ਤੇ ਬੈਠ ਗਈ ਅਤੇ ਹਰੇਕ ਆਉਣ ਜਾਣੇ ਵਾਲੇ ਤੋਂ ਆਪਣੀ ਭਾਸ਼ਾ ‘ਚ ਕਹਿੰਦੀ ਰਹੀ ਇਸ ਦਾ ਇਲਾਜ ਕਰੋ।

Posted By: Daily Suraj Bureau

Latest News