ਸੰਸਦ ਵਿੱਚ ਬਜਟ ਸੈਸ਼ਨ ਦਾ ਤੀਜਾ ਦਿਨ, ਆਰਥਿਕ ਸਰਵੇਖਣ ਰਹੇਗਾ ਕੇਂਦਰ ‘ਚ
ਅੱਜ (ਸ਼ੁੱਕਰਵਾਰ) ਬਜਟ ਸੈਸ਼ਨ ਦਾ ਤੀਜਾ ਦਿਨ ਹੈ। ਸੰਸਦ ਵਿੱਚ ਅੱਜ ਆਰਥਿਕ ਸਰਵੇਖਣ ‘ਤੇ ਚਰਚਾ ਹੋ ਸਕਦੀ ਹੈ। ਵੀਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਆਰਥਿਕ ਸਰਵੇਖਣ ਪੇਸ਼ ਕੀਤਾ। ਇਸ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2026-2027 ਲਈ ਜੀਡੀਪੀ ਵਿਕਾਸ ਦਰ 6.8% ਤੋਂ 7.2% ਦੇ ਦਾਇਰੇ ਵਿੱਚ ਰਹਿਣ ਦੀ ਉਮੀਦ ਹੈ। ਬਜਟ ਸੈਸ਼ਨ 28 ਜਨਵਰੀ ਤੋਂ 2 ਅਪ੍ਰੈਲ ਤੱਕ ਚੱਲੇਗਾ। ਇਹ ਦੋ ਹਿੱਸਿਆਂ ਵਿੱਚ ਹੋਵੇਗਾ: ਪਹਿਲਾ ਹਿੱਸਾ 28 ਜਨਵਰੀ ਤੋਂ 13 ਫਰਵਰੀ ਤੱਕ, ਅਤੇ ਦੂਜਾ ਹਿੱਸਾ 9 ਮਾਰਚ ਤੋਂ 2 ਅਪ੍ਰੈਲ ਤੱਕ। ਇਸ ਸਮੇਂ ਦੌਰਾਨ ਕੁੱਲ 30 ਬੈਠਕਾਂ ਹੋਣਗੀਆਂ। 28 ਜਨਵਰੀ ਅਤੇ 1 ਫਰਵਰੀ ਨੂੰ ਕੋਈ ਜ਼ੀਰੋ ਆਵਰ ਨਹੀਂ ਹੋਵੇਗਾ।
Posted By: Daily Suraj Bureau