ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਹਵਾਈ ਖੇਤਰ ਕੀਤਾ ਬੰਦ
- ਕੌਮਾਂਤਰੀ
- 01 May,2025

ਜੰਮੂ ਕਸ਼ਮੀਰ : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਧਦੇ ਤਣਾਅ ਦੇ ਵਿਚਕਾਰ, ਭਾਰਤ ਨੇ ਬੁਧਵਾਰ ਨੂੰ ਇੱਕ ਵੱਡਾ ਕਦਮ ਚੁੱਕਿਆ ਅਤੇ ਏਅਰ ਮਿਸ਼ਨ (NOTAM) ਨੂੰ ਨੋਟਿਸ ਜਾਰੀ ਕੀਤਾ।
ਇਸ ਨੋਟਿਸ ਟੂ ਏਅਰ ਮਿਸ਼ਨ ਦੇ ਤਹਿਤ, ਭਾਰਤ ਨੇ ਪਾਕਿਸਤਾਨ ਦੁਆਰਾ ਰਜਿਸਟਰਡ, ਸੰਚਾਲਿਤ ਜਾਂ ਪਾਕਿਸਤਾਨ ਤੋਂ ਲੀਜ਼ 'ਤੇ ਲਏ ਗਏ ਸਾਰੇ ਨਾਗਰਿਕ ਅਤੇ ਫ਼ੌਜੀ ਜਹਾਜ਼ਾਂ ਲਈ ਭਾਰਤੀ ਹਵਾਈ ਖੇਤਰ ਨੂੰ ਤੁਰਤ ਪ੍ਰਭਾਵ ਨਾਲ ਬੰਦ ਕਰਨ ਦਾ ਐਲਾਨ ਕੀਤਾ ਹੈ।
30 ਅਪ੍ਰੈਲ ਤੋਂ 23 ਮਈ, 2025 ਤਕ ਕਿਸੇ ਵੀ ਪਾਕਿਸਤਾਨੀ ਜਹਾਜ਼ ਨੂੰ ਭਾਰਤੀ ਹਵਾਈ ਖੇਤਰ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਸਰਕਾਰ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਪਾਬੰਦੀ ਅਗਲੀ ਸਮੀਖਿਆ ਤਕ ਲਾਗੂ ਰਹੇਗੀ ਅਤੇ ਹਾਲਾਤਾਂ ਅਨੁਸਾਰ ਇਸ ਨੂੰ ਬਦਲਿਆ ਜਾ ਸਕਦਾ ਹੈ।
ਭਾਰਤ ਦੇ ਇਸ ਫ਼ੈਸਲੇ ਦਾ ਸਿੱਧਾ ਅਸਰ ਪਾਕਿਸਤਾਨ ਦੀਆਂ ਵਪਾਰਕ ਅਤੇ ਫ਼ੌਜੀ ਉਡਾਣਾਂ 'ਤੇ ਪਵੇਗਾ। ਇਸ ਫ਼ੈਸਲੇ ਨੂੰ ਭਾਰਤ ਵਲੋਂ ਇਕ ਸਖ਼ਤ ਸੰਦੇਸ਼ ਮੰਨਿਆ ਜਾ ਰਿਹਾ ਹੈ, ਜਿਸ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਭੜਕਾਊ ਗਤੀਵਿਧੀ ਦੀ ਸਥਿਤੀ ਵਿਚ, ਭਾਰਤ ਸਖ਼ਤੀ ਨਾਲ ਜਵਾਬ ਦੇਵੇਗਾ। ਪਿਛਲੇ ਕੁੱਝ ਦਿਨਾਂ ਤੋਂ ਕੰਟਰੋਲ ਰੇਖਾ (LoC) 'ਤੇ ਲਗਾਤਾਰ ਜੰਗਬੰਦੀ ਦੀ ਉਲੰਘਣਾਂ ਅਤੇ ਸਰਹੱਦ ਪਾਰ ਗਤੀਵਿਧੀਆਂ ਨੇ ਸਥਿਤੀ ਨੂੰ ਹੋਰ ਵੀ ਨਾਜ਼ੁਕ ਬਣਾ ਦਿਤਾ ਹੈ।
ਇਸ ਦੇ ਨਾਲ ਹੀ ਪਾਕਿਸਤਾਨ ਨੇ ਜਿੱਥੇ ਭਾਰਤ ਲਈ ਅਪਣਾ ਹਵਾਈ ਖੇਤਰ ਬੰਦ ਕੀਤਾ ਸੀ ਉੱਥੇ ਹੀ ਜੈਮਰ ਵੀ ਲਗਾ ਦਿਤੇ ਹਨ ਤਾਂ ਜੋ ਭਾਰਤੀ ਲੜਾਕੂ ਜਹਾਜ਼ ਪਾਕਿਸਤਾਨ ਦੇ ਹਵਾਈ ਖੇਤਰ ਵਿਚ ਦਾਖ਼ਲ ਨਾ ਹੋ ਸਕਣ। ਕੰਟਰੋਲ ਰੇਖਾ (LoC) 'ਤੇ ਗੋਲੀਬਾਰੀ ਦੇ ਵਿਚਕਾਰ, ਪਾਕਿਸਤਾਨ ਨੇ ਚੀਨੀ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀਆਂ ਵੀ ਤਾਇਨਾਤ ਕੀਤੀਆਂ ਹਨ।
#IndiaPakistanTensions #AviationBan #PakistanAirlines #IndiaAirspace #GeopoliticalTensions #IndiaPakistanRelations #FlightRestrictions #AviationNews #SecurityConcerns #SouthAsiaPolitics
Posted By:

Leave a Reply