Daily Suraj

ਪੰਜਾਬੀ

ਮਿਆਂਮਾਰ ਹਵਾਈ ਹਮਲਾ: ਧਾਰਮਿਕ ਥਾਂ 'ਤੇ ਹਿੰਸਾ, 23 ਲੋਕਾਂ ਦੀ ਜਾਨ ਗਈ

12 Jul, 2025 09:19 PM

ਮਿਆਂਮਾਰ : ਮਿਆਂਮਾਰ ਦੇ ਸਾਗਿੰਗ ਖੇਤਰ ਵਿਚ ਵੀਰਵਾਰ ਦੇਰ ਰਾਤ ਇਕ ਬੋਧੀ ਮੱਠ ’ਤੇ ਹੋਏ ਹਵਾਈ ਹਮਲੇ ਵਿਚ 23 ਲੋਕ ਮਾਰੇ ਗਏ। ਇਹ ਹਮਲਾ ਲਿਨ ਤਾ ਲੂ ਪਿੰਡ ਦੇ ਇਕ ਮੱਠ ’ਤੇ ਹੋਇਆ, ਜਿੱਥੇ ਆਲੇ ਦੁਆਲੇ ਦੇ ਪਿੰਡਾਂ ਤੋਂ 150 ਤੋਂ ਵੱਧ ਲੋਕ ਸ਼ਰਨ ਲੈਣ ਆਏ ਸਨ। ਹਮਲੇ ਵਿਚ 30 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ 10 ਦੀ ਹਾਲਤ ਗੰਭੀਰ ਹੈ। ਮਾਰੇ ਗਏ ਲੋਕਾਂ ਵਿਚ ਚਾਰ ਬੱਚੇ ਵੀ ਸ਼ਾਮਲ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਇਕ ਜੈੱਟ ਲੜਾਕੂ ਜਹਾਜ਼ ਨੇ ਸਵੇਰੇ 1 ਵਜੇ ਦੇ ਕਰੀਬ ਪਿੰਡ ਦੇ ਮੱਠ ’ਤੇ ਬੰਬ ਸੁੱਟੇ। ਹਾਲਾਂਕਿ, ਇਹ ਹਮਲਾ ਕਿਸਨੇ ਕੀਤਾ, ਇਸ ਬਾਰੇ ਜਾਣਕਾਰੀ ਅਜੇ ਤਕ ਸਾਹਮਣੇ ਨਹੀਂ ਆਈ ਹੈ। ਫ਼ੌਜ ਨੇ ਅਜੇ ਤਕ ਇਸ ਘਟਨਾ ਬਾਰੇ ਕੁਝ ਨਹੀਂ ਕਿਹਾ ਹੈ। ਮਿਆਂਮਾਰ ਦੇ ਸੁਤੰਤਰ ਡੈਮੋਕ੍ਰੇਟਿਕ ਵੌਇਸ ਆਫ਼ ਬਰਮਾ ਆਨਲਾਈਨ ਮੀਡੀਆ ਦੇ ਅਨੁਸਾਰ, ਮਰਨ ਵਾਲਿਆਂ ਦੀ ਗਿਣਤੀ 30 ਤੱਕ ਹੋ ਸਕਦੀ ਹੈ। ਮਿਆਂਮਾਰ 2021 ਤੋਂ ਘਰੇਲੂ ਯੁੱਧ ਦਾ ਸਾਹਮਣਾ ਕਰ ਰਿਹਾ ਹੈ, ਜੋ ਫ਼ਰਵਰੀ 2021 ਵਿਚ ਇਕ ਫ਼ੌਜੀ ਤਖ਼ਤਾਪਲਟ ਤੋਂ ਬਾਅਦ ਸ਼ੁਰੂ ਹੋਇਆ ਸੀ। ਫ਼ੌਜ ਨੇ ਆਂਗ ਸਾਨ ਸੂ ਕੀ ਦੀ ਅਗਵਾਈ ਵਾਲੀ ਚੁਣੀ ਹੋਈ ਸਰਕਾਰ ਨੂੰ ਹਟਾ ਦਿਤਾ। ਇਸ ਤੋਂ ਬਾਅਦ ਦੇਸ਼ ਵਿਚ ਅਸ਼ਾਂਤੀ ਫੈਲ ਗਈ।   

#MyanmarAttack #Airstrike #BuddhistMonastery #HumanRights #ReligiousViolence #MyanmarCrisis #InternationalConcern #StopTheViolence #PrayForMyanmar


Latest News