Daily Suraj

ਪੰਜਾਬੀ

ਸੰਗਰੂਰ: ਪਿੰਡ ਖਡਿਆਲ ਨੇੜੇ ਨਹਿਰ ’ਚ ਪਿਆ ਪਾੜ

19 Jun, 2025 09:17 PM

ਸੰਗਰੂਰ : ਸੰਗਰੂਰ ਦੇ ਪਿੰਡ ਖਡਿਆਲ ਨੇੜੇ ਬੀਤੀ ਰਾਤ ਅਚਾਨਕ ਨਹਿਰ ’ਚ ਪਾੜ ਪੈ ਗਿਆ। ਇਹ ਪਾੜ ਵੱਧਦਾ ਵੱਧਦਾ ਕਰੀਬ 50 ਫੁੱਟ ਤੱਕ ਪਹੁੰਚ ਗਿਆ । ਜਿਸ ਨਾਲ ਨੜੇਲੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਬਰਬਾਦ ਹੋ ਗਈ। ਮੋਹਤਬਰ ਵਿਅਕਤੀਆਂ ਨੇ ਇਸ ਦੀ ਜਾਣਕਾਰੀ ਨਹਿਰੀ ਵਿਭਾਗ ਨੂੰ ਦਿੱਤੀ। ਜਿਥੇ ਨਹਿਰੀ ਵਿਭਾਗ ਦੇ ਕਰਮਚਾਰੀ ਅਤੇ ਆਮ ਲੋਕ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੌਕੇ ’ਤੇ ਮੌਜੂਦ ਪੀੜਤ ਕਿਸਾਨਾ ਨੇ ਕਿਹਾ ਕਿ ਉਨ੍ਹਾਂ ਦੀ ਤਾਜ਼ਾ ਤਾਜ਼ਾ ਲਾਈ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ ਇਸ ਲਈ ਜਦੋਂ ਇਹ ਪਾਣੀ ਸੁੱਕੇਗਾ ਤਾਂ ਫ਼ਸਲ ਦੁਬਾਰਾ ਲਗਾਉਣੀ ਪਵੇਗੀ। ਪਰ ਇਥੇ ਸਮੱਸਿਆ ਇਹ ਹੈ ਕਿ ਹੁਣ ਝੋਨੇ ਦੀ ਪਨੀਰੀ ਮਿਲਣੀ  ਔਖੀ ਹੋ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ ਸਾਲ ਵੀ ਇਸੇ ਨਹਿਰ ’ਤੇ ਇਸੇ ਜਗ੍ਹਾ ’ਤੇ ਪਾੜ ਪੈ ਗਿਆ ਸੀ  ਤੇ ਉਸ ਵੇਲੇ ਵੀ ਕਿਸਾਨਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਸੀ। ਕਿਸਾਨਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਨਹਿਰ ਦੇ ਦੋਹਾਂ ਕੰਢਿਆਂ ਨੂੰ ਮਜ਼ਬੂਤ ਕੀਤਾ ਜਾਵੇ। 

#SangrurNews #CanalBreach #FloodAlert #KhadialVillage #PunjabFloods #AgricultureDamage #DisasterResponse #CanalBurst

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM