Daily Suraj

ਪੰਜਾਬੀ

ਦਿੱਲੀ ’ਚ ਸ਼ਿਮਲੇ ਜਿੰਨੀ ਠੰਢ: ਧਰਮਸ਼ਾਲਾ ਤੇ ਮਸੂਰੀ ਪਛਾੜੇ

03 Nov, 2020 05:30 AM

ਨਵੀਂ ਦਿੱਲੀ, 3 ਨਵੰਬਰਰਾਸ਼ਟਰੀ ਰਾਜਧਾਨੀ 'ਚ ਮੰਗਲਵਾਰ ਨੂੰ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ' ’ਤੇ ਆ ਗਿਆ। ਹਿਮਾਚਲ ਪ੍ਰਦੇਸ਼ ਵਿੱਚ ਸ਼ਿਮਲਾ ਅਤੇ ਉਤਰਾਖੰਡ ਵਿੱਚ ਨੈਨੀਤਾਲ ਵਿੱਚ ਵੀ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਕਿਹਾ ਕਿ ਜੇ ਸਥਿਤੀ ਬੁੱਧਵਾਰ ਤੱਕ ਇਸ ਤਰ੍ਹਾਂ ਜਾਰੀ ਰਹੀ ਤਾਂ ਉਹ ਸ਼ਹਿਰ ਵਿਚ ਸ਼ੀਤ ਲਹਿਰ ਦਾ ਐਲਾਨ ਕਰ ਦੇਵੇਗਾ। ਮੌਸਮ ਵਿਭਾਗ ਨੇ ਕਿਹਾ ਕਿ ਨਵੰਬਰ ਮਹੀਨੇ ਵਿੱਚ ਮੌਸਮ ਪਿਛਲੇ 4-5 ਸਾਲਾਂ ਵਿੱਚ ਸਭ ਤੋਂ ਠੰਢਾ ਰਹਿਣ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ ਵਿਚ ਤਾਪਮਾਨ ਡਲਹੌਜ਼ੀ (10.9 ਡਿਗਰੀ ਸੈਲਸੀਅਸ), ਧਰਮਸ਼ਾਲਾ (10.6 ਡਿਗਰੀ ਸੈਲਸੀਅਸ) ਅਤੇ ਹਿਮਾਚਲ ਪ੍ਰਦੇਸ਼ ਵਿਚ ਮੰਡੀ (10.2 ਡਿਗਰੀ ਸੈਲਸੀਅਸ) ਅਤੇ ਉਤਰਾਖੰਡ ਵਿਚ ਮਸੂਰੀ (10.4 ਡਿਗਰੀ ਸੈਲਸੀਅਸ) ਨਾਲੋਂ ਘੱਟ ਸੀ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM