Daily Suraj

ਪੰਜਾਬੀ

ਵਿਧਾਇਕ ਘੁਬਾਇਆ ਨੇ ਓਡੀਆ ਵਾਲੀ ਵਸਤੀ 'ਚ ਚੱਲ ਰਹੇ ਲੱਗਭੱਗ 70 ਲੱਖ ਰੁਪਏ ਦੇ ਵਿਕਾਸ ਕਮਾਂ ਦਾ ਲਿਆ ਜਾਇਜ਼ਾ

12 Dec, 2020 05:30 AM

ਫਾਜ਼ਿਲਕਾ, 12 ਦਸੰਬਰ (ਪ.ਪ)ਫਾਜ਼ਿਲਕਾ ਦੇ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਵੱਲੋਂ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਫਾਜ਼ਿਲਕਾ ਉਪਮੰਡਲ ਅਧੀਨ ਪੈਂਦੀ ਬਸਤੀ ਓਡੀਆ ਵਾਲੀ ਵਿਖੇ ਚੱਲ ਰਹੇ 70 ਲੱਖ ਦੇ ਵਿਕਾਸ ਕਾਰਜਾ ਦਾ ਜਾਇਜਾ ਲਿਆ ਗਿਆ।ਉਨਾਂ ਵਿਕਾਸ ਕੰਮਾਂ ਦਾ ਨਿਰੀਖਣ ਕਰਦਿਆਂ ਕਿਹਾ ਕਿ ਲੋਕਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਿਛਲੇ ਪੰਜਾਹ ਸਾਲਾਂ ਤੋਂ ਇਨ੍ਹਾਂ ਬਸਤੀਆਂ ਦਾ ਕਿਸੇ ਨਾ ਕਿਸੇ ਕਾਰਨਾਂ ਕਰਕੇ ਵਿਕਾਸ ਨਹੀਂ ਹੋ ਸਕਿਆ। ਵਿਧਾਇਕ ਸ. ਘਬਾਇਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਲੀ ਪੰਜਾਬ ਸਰਕਾਰ ਸੂਬੇ ਦਾ ਵਿਕਾਸ ਕਰਨ 'ਚ ਕੋਈ ਕਮੀ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਾਜ਼ਿਲਕਾ ਹਲਕੇ ਚ ਵਿਕਾਸ ਕਰਨ 'ਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾ ਰਹੇ ਠੇਕੇਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਕੰਮ 'ਚ ਘਟੀਆ ਮਟੀਰੀਅਲ ਦੀ ਵਰਤੋਂ ਨਾ ਕੀਤੀ ਜਾਵੇ। ਇਸ ਮੌਕੇ ਵਿਧਾਇਕ ਘੁਬਾਇਆ ਨੇ ਲੋਕਾਂ ਦੀਆ ਮੁਸ਼ਕਲਾਂ ਤੇ ਸ਼ਿਕਾਇਤਾਂ ਸੁਣੀਆਂ ਅਤੇ ਜਾਇਜਾ ਸ਼ਿਕਾਇਤਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਅਤੇ ਭਵਿੱਖ ਵਿਚ ਵੀ ਸ਼ਿਕਾਇਤਾਂ ਨੂੰ ਅਧਿਕਾਰੀਆਂ ਵੱਲੋਂ ਤੁਰੰਤ ਹਲ ਕਰਨ ਦੇ ਆਦੇਸ਼ ਦਿੱਤੇ।ਉਨ੍ਹਾਂ ਨੇ ਕਿਹਾ ਕਿ ਜਲਦ ਹੀ ਮੁਹੱਲੇ ਦੇ ਲੋਕਾਂ ਲਈ ਘੁੰਮਣ ਲਈ ਵਧੀਆ ਪਾਰਕ ਦਾ ਨਿਰਮਾਨ ਵੀ ਕੀਤਾ ਜਾਵੇਗਾ।

Posted By: Daily Suraj Bureau

Latest News