Daily Suraj

ਪੰਜਾਬੀ

ਕੁਸ਼ਟ ਰੋਗ ਇਲਾਜ ਯੋਗ ਹੈ

30 Jan, 2026 10:10 PM

ਸਿਵਲ ਸਰਜਨ ਡਾ. ਅਮਰਜੀਤ ਕੌਰ ਸੰਗਰੂਰ, (ਜਗਸੀਰ ਸਿੰਘ) - ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਦੀ ਅਗਵਾਈ ਹੇਠ ਐਂਟੀ ਲੈਪਰੋਸੀ ਦਿਵਸ ਮੌਕੇ ਜਾਗਰੁਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਕੁਸ਼ਟ ਰੋਗੀਆਂ ਨੂੰ ਦਵਾਈਆਂ ਅਤੇ ਘਰੇਲੂ ਵਰਤੋਂ ਦਾ ਸਮਾਨ ਵੰਡਿਆ ਗਿਆ।ਇਸ ਮੌਕੇ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਕੁਸ਼ਟ ਰੋਗ ਇਲਾਜ ਯੋਗ ਹੈ, ਇਹ ਕੋਈ ਸਰਾਪ ਜਾਂ ਕਰੋਪੀ ਨਹੀਂ ਹੈ। ਸਮੇਂ ਸਿਰ ਮਾਹਿਰ ਡਾਕਟਰ ਤੋਂ ਇਲਾਜ ਕਰਵਾ ਕੇ ਇਸ ਰੋਗ ਤੋਂ ਮੁਕਤ ਹੋਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾ ਦੱਸਿਆ ਕਿ ਚਮੜੀ ਤੇ ਹਲਕੇ ਪੀਲੇ ਚਟਾਕ ਪੈਣਾ, ਚਮੜੀ ਦਾ ਸੁੰਨ ਹੋਣਾ, ਹੱਥਾਂ ਪੈਰਾਂ ਦੀ ਉਂਗਲਾਂ ਦਾ ਝੜ ਜਾਣਾ, ਗਰਮ ਅਤੇ ਠੰਡੀ ਵਸਤੂ ਦਾ ਪਤਾ ਨਾ ਲਗਣਾ, ਚਿਹਰਾ ਚਮਕਦਾਰ ਹੋ ਜਾਣਾ, ਪਸੀਨਾ ਨਾ ਆਉਣਾ ਇਸ ਦੇ ਮੁੱਖ ਲੱਛਣ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਅਜੀਹੇ ਲੱਛਣ ਹੋਣ ਤਾਂ ਉਸ ਨੂੰ ਤੁਰੰਤ ਨੇੜੇ ਦਾ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹਿਦਾ ਹੈ। ਕੁਸ਼ਟ ਰੋਗ ਦਾ ਚੈਕਅਪ ਅਤੇ ਇਲਾਜ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫਤ ਕੀਤਾ ਜਾਂਦਾ ਹੈ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਵਿਨੋਦ ਕੁਮਾਰ, ਜਿਲਾ ਟੀ.ਬੀ. ਅਫਸਰ ਡਾ. ਰਾਜਿੰਦਰ ਕੌਰ, ਮੈਡੀਕਲ ਅਫਸਰ ਡਾ. ਕਰਮਦੀਪ ਸਿੰਘ ਕਾਹਲ, ਜਿਲਾ ਸਮੂਹ ਸਿਖਿਆ ਅਤੇ ਸੁਚਨਾ ਅਫਸਰ ਕਰਨੈਲ ਸਿੰਘ, ਡਿਪਟੀ ਮਾਸ ਮੀਡਿਆ ਅਫਸਰ ਬਲਰਾਜ ਸਿੰਘ, ਬਲਾਕ ਐਜੁਕੇਟਰ ਕੇਤਨ ਗੁਪਤਾ, ਸੀਨੀਅਰ ਲ਼ੈਪਰੋਸੀ ਸੁਪਰਵਾਇਜ਼ਰ ਹਰਪਾਲ ਕੌਰ, ਨਰਸਿੰਗ ਵਿਦਿਆਰਥੀ ਅਤੇ ਸਮੂਹ ਸਟਾਫ ਹਾਜਰ ਸਨ।

Posted By: Daily Suraj Bureau

Latest News