ਕਿਸ ਦੀ ਸ਼ੈ ਤੇ ਲੱਗ ਰਹੀਆਂ ਹਨ ਇੱਕ ਰੂਟ ਤੇ ਜਾਣ ਵਾਲੀਆਂ ਪੀ.ਆਰ.ਟੀ.ਸੀ ਅਤੇ ਪ੍ਰਾਈਵੇਟ ਬੱਸਾਂ ਅੱਡੇ ਵਿੱਚ ਨਾਲ ਨਾਲ?
ਲੁਧਿਆਣਾ (ਬੱਤਰਾ) ਮਹਾਨਗਰ ਦਾ ਬੱਸ ਸਟੈਂਡ ਜੌ ਕਿ ਆਏ ਦਿਨ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ ਇੱਥੇ ਇੱਕ ਹੋਰ ਵੱਡਾ ਖੁਲਾਸਾ ਦੇਖਣ ਨੂੰ ਮਿਲਿਆ ਹੈ ਜਿਸ ਵਿੱਚ ਪੀ.ਆਰ.ਟੀ.ਸੀ ਦੀਆਂ ਬੱਸਾਂ ਅਤੇ ਪ੍ਰਾਈਵੇਟ ਬੱਸਾਂ ਜਿਨਾਂ ਨੇ ਇੱਕ ਰੂਟ ਤੇ ਹੀ ਜਾਣਾ ਹੁੰਦਾ ਹੈ ਲੁਧਿਆਣੇ ਬੱਸ ਸਟੈਂਡ ਦੇ ਅੰਦਰ ਸਰਕਾਰੀ ਮੁਲਾਜ਼ਮਾਂ ਅਤੇ ਪ੍ਰਾਈਵੇਟ ਬੱਸਾਂ ਦੇ ਕਰਿੰਦਿਆਂ ਦੀ ਆਪਸੀ ਮਿਲੀ ਭੁਗਤ ਕਰਨ ਨਾਲ ਨਾਲ ਲੱਗਦੇ ਕੋਂਟਰ ਤੇ ਇਕੱਠੀਆਂ ਇੱਕ ਟਾਈਮ ਤੇ ਖੜੀਆਂ ਕਰਵਾਈਆਂ ਜਾਂਦੀਆਂ ਹਨ ਰੋਜਾਨਾ ਸੂਰਜ ਅਖਬਾਰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਨਾਮ ਨਾ ਦੱਸਣ ਦੀ ਸ਼ਰਤ ਤੇ ਸੂਤਰਾਂ ਨੇ ਦੱਸਿਆ ਕਿ ਲੁਧਿਆਣੇ ਦੇ ਕਾਊਂਟਰ ਨੰਬਰ 22 ਤੇ 23 ਲੁਧਿਆਣੇ ਤੋਂ ਬਠਿੰਡਾ,ਕਾਊਂਟਰ ਨੰਬਰ 28 ਤੇ 29 ਲੁਧਿਆਣੇ ਤੋਂ ਪਟਿਆਲਾ ਅਤੇ ਕਾਊਂਟਰ ਨੰਬਰ 35 ਤੇ 36 ਲੁਧਿਆਣੇ ਤੋਂ ਸੰਗਰੂਰ ਅਤੇ ਮਲੇਰਕੋਟਲਾ ਨੂੰ ਜਾਣ ਵਾਲੀਆਂ ਬੱਸਾਂ ਜੋ ਕਿ ਪੀ.ਆਰ.ਟੀ.ਸੀ ਦੀਆਂ ਅਤੇ ਪ੍ਰਾਈਵੇਟ ਬੱਸਾਂ ਹਨ ਇੱਕ ਹੀ ਟਾਈਮ ਤੇ ਨਾਲ ਨਾਲ ਖੜੀਆਂ ਕਰਵਾਈ ਜਾਂਦੀਆਂ ਹਨ ਅਤੇ ਪ੍ਰਾਈਵੇਟ ਬੱਸਾਂ ਦੇ ਕਰਿੰਦਿਆਂ ਦੁਆਰਾ ਪੀ.ਆਰ.ਟੀ.ਸੀ ਬੱਸਾਂ ਦੇ ਮੁਲਾਜ਼ਮਾਂ ਨਾਲ ਸੈਟਿੰਗ ਕਰਕੇ ਸਵਾਰੀਆਂ ਪ੍ਰਾਈਵੇਟ ਬੱਸਾਂ ਵਿੱਚ ਭਰੀਆ ਜਾਂਦੀਆਂ ਹਨ। ਇਸ ਦੇ ਨਾਲ ਹੀ ਪੀ.ਆਰ.ਟੀ.ਸੀ ਬੱਸ ਨੂੰ ਟਾਈਮ ਵੀ ਘੱਟ ਦਿੱਤਾ ਜਾਂਦਾ ਹੈ ਅਤੇ ਪ੍ਰਾਈਵੇਟ ਬੱਸ ਨੂੰ ਟਾਈਮ ਜਿਆਦਾ ਦੇ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ ਇਹ ਸਾਰਾ ਗੋਰਖ ਧੰਦਾ ਕਿਸ ਦੀ ਸ਼ੈ ਤੇ ਚੱਲ ਰਿਹਾ ਹੈ ਇਕ ਬਹੁਤ ਵੱਡਾ ਸਵਾਲਿਆ ਹੈ ਇਸ ਬਾਰੇ ਜਦੋਂ ਪੀ.ਆਰ.ਟੀ.ਸੀ ਦੇ (ਜੀ.ਐਮ) ਐਮ.ਪੀ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਸਦੀ ਜਾਂਚ ਕਰਵਾਈ ਜਾਏਗੀ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਜਾਂਚ ਕਦੋਂ ਤੱਕ ਕਰਵਾਈ ਜਾਂਦੀ ਹੈ ਕੀ ਇਹ ਪੂਰਾ ਮਾਮਲਾ ਉਦੋਂ ਤੱਕ ਇਸੇ ਤਰੀਕੇ ਨਾਲ ਲੁਧਿਆਣਾ ਬੱਸ ਸਟੈਂਡ ਦੇ ਅੰਦਰ ਧੜੱਲੇ ਨਾਲ ਚਲਦਾ ਰਹੇਗਾ।
Posted By: Daily Suraj Bureau