Daily Suraj

ਪੰਜਾਬੀ

ਸਾਇੰਸ ਪ੍ਰਦਰਸ਼ਨੀ ‘ਚ ਸਰਕਾਰੀ ਸਕੂਲ ਦਾ ਕਮਾਲ, ਸਾਧੂ ਚੱਕ ਨੂੰ ਮਿਲੀ ਪਹਿਲੀ ਪੋਜ਼ੀਸ਼ਨ

20 Feb, 2026 04:07 PM

ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਰਾਜ ਪੱਧਰੀ ਸਾਇੰਸ ਪ੍ਰਦਰਸ਼ਨੀ ਮੁਕਾਬਲਾਂ ਜੀ. ਐਨ. ਏ. ਯੂਨੀਵਰਸਿਟੀ ਫ਼ਗਵਾੜਾ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਸਿਹਤ ਅਤੇ ਸਵੱਛਤਾ ਥੀਮ ਵਿੱਚ ਪਹਿਲੀ ਪੁਜੀਸ਼ਨ ਸਰਕਾਰੀ ਹਾਈ ਸਕੂਲ ਸਾਧੂ ਚੱਕ ਨੇ ਹਾਸਿਲ ਕੀਤੀ। ਵਿਦਿਆਰਥੀ ਖੁਸ਼ੀ ਨੂੰ ਸਟੇਟ ਪੱਧਰ ਤੇ ਮੁਕਾਬਲੇ ਲਈ ਤਿਆਰ ਕਰਨ ਵਿੱਚ ਗਾਈਡ ਅਧਿਆਪਕਾ ਸ਼੍ਰੀਮਤੀ ਬਾਲਾ ਰੇਨੂੰ ਹੈਡਮਾਸਟਰ ਦਵਿੰਦਰ ਕੁਮਾਰ ਬੀਆਰਸੀ ਗੁਰਵਿੰਦਰ ਸਿੰਘ ਸਿੰਘ ਅਤੇ ਅਰੁਣ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਦੀ ਲਗਨ ਅਤੇ ਸਹਿਯੋਗ ਕਾਰਨ ਇਹ ਪ੍ਰਦਰਸ਼ਨੀ ਵਿੱਚ ਵਿਦਿਆਰਥੀ ਖੁਸ਼ੀ ਨੇ ਸਟੇਟ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਸਫਲਤਾ ਹਾਸਲ ਕੀਤੀ। ਡੀ.ਈ.ਓ. ਸ਼੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਇਹ ਪ੍ਰਦਰਸ਼ਨੀਆਂ ਵਿਦਿਆਰਥੀਆਂ ਵਿੱਚ ਨਵੀਂ ਸੋਚ 'ਤੇ ਵਿਗਿਆਨਕ ਰੁਚੀ ਨੂੰ ਮਜ਼ਬੂਤ ਕਰਦੀਆਂ ਹਨ। ਬੱਚਿਆਂ ਦੇ ਮਾਡਲ ਉਨ੍ਹਾਂ ਦੀ ਮਿਹਨਤ ਅਤੇ ਨਵੀਨਤਾ ਦੇ ਉਦਾਹਰਨ ਹਨ। ਡੀ.ਆਰ.ਸੀ ਅਸ਼ੋਕ ਕੁਮਾਰ ਨੇ ਕਿਹਾ ਕਿ ਵਿਗਿਆਨ ਪ੍ਰਦਰਸ਼ਨੀ ਵਿਦਿਆਰਥੀਆਂ ਨੂੰ ਅਪਣੀ ਰਚਨਾਤਮਕਤਾ ਅਤੇ ਪ੍ਰਯੋਗਸ਼ੀਲ ਸੋਚ ਦਰਸਾਉਣ ਦਾ ਸ਼੍ਰੇਸ਼ਠ ਮੰਚ ਦਿੰਦੀ ਹੈ। ਅਧਿਆਪਕਾਂ ਦੀ ਮਿਹਨਤ ਅਤੇ ਬੱਚਿਆਂ ਦੇ ਜੋਸ਼ ਨੇ ਇਸ ਸਮਾਗਮ ਨੂੰ ਕਾਮਯਾਬ ਬਣਾਇਆ ਹੈ। ਸਕੂਲ ਹੈਡਮਾਸਟਰ ਦਵਿੰਦਰ ਕੁਮਾਰ ਨੇ ਕਿਹਾ ਕਿ ਸਾਡੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਕਾਬਲੀਅਤ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਸਹੀ ਮਾਰਗਦਰਸ਼ਨ ਅਤੇ ਮਿਹਨਤ ਨਾਲ ਹਰ ਮੰਜਿਲ ਨੂੰ ਸਰ ਕਰਨਾ ਸੰਭਵ ਹੈ। ਅਸੀਂ ਬੱਚਿਆਂ ਵਿੱਚ ਵਿਗਿਆਨਕ ਰੁਚੀ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕਰਦੇ ਰਹਾਂਗੇ ਅਤੇ ਬੱਚਾ ਨੈਸ਼ਨਲ ਪੱਧਰ ਤੇ ਵਧੀਆ ਪ੍ਰਦਰਸ਼ਨ ਕਰੇਗਾ। ਜ਼ਿਲ੍ਹਾ ਨੋਡਲ ਅਫਸਰ ਸ਼੍ਰੀਮਤੀ ਗੀਤਿਕਾ ਗੋਸਵਾਮੀ ਨੇ ਵਿਦਿਆਰਥੀਆਂ ਨੂੰ ਨਵੀਂ ਸੋਚ, ਰਚਨਾਤਮਕਤਾ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਦਾ ਪ੍ਰਦਰਸ਼ਨ ਕਰਦਿਆਂ ਪ੍ਰਦਰਸ਼ਨੀ ਨੂੰ ਖ਼ਾਸ ਬਣਾਉਣ ਲਈ ਵਧਾਈ ਦਿੱਤੀ।ਆਖ਼ਰ ਵਿੱਚ ਜੇਤੂ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਭਾਗੀਦਾਰਾਂ ਦਾ ਉਤਸ਼ਾਹ ਵਧਾਇਆ ਗਿਆ। ਇਸ ਮੌਕੇ ਬੀ. ਆਰ.ਸੀ ਬੋਧ ਰਾਜ , ਮਾਸਟਰ ਜਸਵੀਰ ਸਿੰਘ ਅਤੇ ਸਮੂਹ ਸਕੂਲ ਸਟਾਫ ਮੌਜੂਦ ਸਨ।

Posted By: Daily Suraj Bureau

Latest News