Daily Suraj

ਪੰਜਾਬੀ

ਇੰਡੋਨੇਸ਼ੀਆ ਦੇ ਬੋਰਨੀਓ ਟਾਪੂ ’ਤੇ ਹੈਲੀਕਾਪਟਰ ਹਾਦਸਾ, 8 ਲੋਕਾਂ ਦੀ ਮੌਤ

17 Apr, 2026 04:31 PM

ਇੰਡੋਨੇਸ਼ੀਆ ਦੇ ਬੋਰਨੀਓ ਟਾਪੂ ’ਤੇ ਇਕ ਦਰਦਨਾਕ ਹੈਲੀਕਾਪਟਰ ਹਾਦਸਾ ਵਾਪਰਿਆ ਹੈ, ਜਿਸ ਵਿੱਚ ਸਵਾਰ ਸਾਰੇ ਅੱਠ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹੈਲੀਕਾਪਟਰ ਪਾਮ ਆਇਲ ਪਲਾਂਟੇਸ਼ਨ ਦੇ ਇਲਾਕੇ ਵਿੱਚ ਉਡਾਣ ਭਰ ਰਿਹਾ ਸੀ, ਜਦੋਂ ਇਹ ਅਚਾਨਕ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਦੋ ਚਾਲਕ ਦਲ ਮੈਂਬਰਾਂ ਸਮੇਤ ਛੇ ਯਾਤਰੀਆਂ ਦੀ ਜਾਨ ਚਲੀ ਗਈ। ਇਹ ਹੈਲੀਕਾਪਟਰ ‘ਪੀਟੀ ਮੈਥਿਊ ਏਅਰ ਨੁਸੰਤਾਰਾ’ ਕੰਪਨੀ ਦਾ ਸੀ ਅਤੇ ਇਹ ਏਅਰਬੱਸ H130 ਮਾਡਲ ਦਾ ਸੀ। ਹੈਲੀਕਾਪਟਰ ਨੇ ਵੀਰਵਾਰ ਨੂੰ ਪੱਛਮੀ ਕਾਲੀਮੰਤਨ ਸੂਬੇ ਦੇ ਮੇਲਵੀ ਜ਼ਿਲ੍ਹੇ ਤੋਂ ਉਡਾਣ ਭਰੀ ਸੀ ਅਤੇ ਇਸ ਨੂੰ ਕੁਬੂ ਰਾਇਆ ਜ਼ਿਲ੍ਹੇ ਵਿੱਚ ਸਥਿਤ ਇੱਕ ਹੋਰ ਪਾਮ ਆਇਲ ਬਾਗ ਤੱਕ ਪਹੁੰਚਣਾ ਸੀ। ਅਧਿਕਾਰੀਆਂ ਮੁਤਾਬਕ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਹੀ ਹੈਲੀਕਾਪਟਰ ਦਾ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ ਸੀ, ਜਿਸ ਤੋਂ ਬਾਅਦ ਤੁਰੰਤ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਨੈਸ਼ਨਲ ਸਰਚ ਐਂਡ ਰੈਸਕਿਊ ਏਜੰਸੀ ਅਤੇ ਆਵਾਜਾਈ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਹੈਲੀਕਾਪਟਰ ਦਾ ਮਲਬਾ ਸੇਕਾਦੌ ਜ਼ਿਲ੍ਹੇ ਦੇ ਸੰਘਣੇ ਜੰਗਲਾਂ ਵਿੱਚੋਂ ਬਰਾਮਦ ਹੋਇਆ। ਬਚਾਅ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਸਾਰੇ ਅੱਠ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਮਰਨ ਵਾਲਿਆਂ ਵਿੱਚ ਇੱਕ ਵਿਅਕਤੀ ਮਲੇਸ਼ੀਆ ਦਾ ਨਾਗਰਿਕ ਵੀ ਸ਼ਾਮਲ ਹੈ। ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Latest News