Daily Suraj

ਪੰਜਾਬੀ

ਅਮਰੀਕਾ ਚੀਨ ਵਿਚ ਹੋਇਆ ਵਪਾਰ ਸਮਝੌਤਾ, ਦੋਵਾਂ ਨੇ 115% ਘਟਾਇਆ ਟੈਰਿਫ਼

12 May, 2025 09:00 PM

ਜੇਨੇਵਾ : ਜੇਨੇਵਾ ਵਿਚ ਅਮਰੀਕਾ ਅਤੇ ਚੀਨ ਵਿਚਕਾਰ ਇਕ ਵਪਾਰ ਸਮਝੌਤਾ ਹੋਇਆ ਹੈ। ਦੋਵਾਂ ਦੇਸ਼ਾਂ ਨੇ ਟੈਰਿਫ ਵਿਚ 115% ਕਟੌਤੀ ਦਾ ਐਲਾਨ ਕੀਤਾ ਹੈ। ਜੇਨੇਵਾ ਵਿਚ ਦੋਵਾਂ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਦੇ ਅਨੁਸਾਰ, ਅਮਰੀਕਾ ਚੀਨੀ ਸਮਾਨ ’ਤੇ 30% ਟੈਰਿਫ ਲਗਾਏਗਾ। ਇਸ ਦੇ ਨਾਲ ਹੀ, ਚੀਨ ਅਮਰੀਕੀ ਸਾਮਾਨਾਂ ’ਤੇ 10% ਟੈਰਿਫ ਲਗਾਏਗਾ। ਦੋਵਾਂ ਦੇਸ਼ਾਂ ਵਿਚਕਾਰ ਟੈਰਿਫ ਵਿਚ ਇਹ ਕਟੌਤੀ ਫਿਲਹਾਲ 90 ਦਿਨਾਂ ਲਈ ਹੈ। ਇਹ ਸਮਝੌਤਾ ਜੇਨੇਵਾ ਵਿਚ ਦੋ ਦਿਨਾਂ ਦੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਹੋਇਆ ਹੈ। ਅਮਰੀਕੀ ਅਧਿਕਾਰੀਆਂ ਨੇ ਇਸ ਨੂੰ ਵਪਾਰ ਘਾਟੇ ਨੂੰ ਘਟਾਉਣ ਲਈ ਇਕ ਸੌਦਾ ਦੱਸਿਆ, ਜਦੋਂ ਕਿ ਚੀਨੀ ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਧਿਰਾਂ ਵਿਚਕਾਰ ਇਕ ਮਹੱਤਵਪੂਰਨ ਸਹਿਮਤੀ ਬਣ ਗਈ ਹੈ ਅਤੇ ਉਹ ਇਕ ਨਵੀਂ ਆਰਥਿਕ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ।

#USChinaTradeDeal #TariffCut #GlobalEconomy #TradeRelations #USChinaAgreement #EconomicCooperation #TradeRelief #GlobalTrade

Posted By: Daily Suraj Bureau

Latest News