Daily Suraj

ਪੰਜਾਬੀ

"ਬੇਅਦਬੀ"

24 Aug, 2020 05:30 AM

ਟੈਲੀਵਿਜ਼ਨ ਉੱਪਰ ਲਗਾਤਾਰ ਹਰੇਕ ਚੈੱਨਲ ਉੱਪਰ ਇਹ ਖਬਰਾਂ ਆ ਰਹੀਆਂ ਸਨ,ਕਿ ਇੱਕ ਨਾਕੇ ਤੇ ਪੁਲਿਸ ਮੁਲਾਜ਼ਮਾਂ ਨੇ ਮੁੰਡਿਆਂ ਨਾਲ ਬਹਿਸਬਾਜ਼ੀ ਕਰਦਿਆਂ ਧੱਕਾ-ਮੁੱਕੀ 'ਚ ਪਗੜੀ ਉਤਾਰੀ।ਜਿਸਦਾ ਵਿਰੋਧ ਬਹੁਤ ਜੋਸ਼ ਚ ਜਥੇਬੰਦੀਆਂ ਕਰ ਰਹੀਆਂ ਸਨ,ਕਿ ਜਾਣ-ਬੁੱਝ ਪਗੜੀ ਦੀ "ਬੇਅਦਬੀ " ਕੀਤੀ ਗਈ ਹੈ ।ਲੋਕਾਂ ਵਿੱਚ ਭਾਰੀ ਰੋਸ ਸੀ । ਹੁਣੇ - ਹੁਣੇ ਟੀ ਵੀ ਉੱਪਰ ਖਬਰ ਕਿ ਇਕ ਹੋਰ ਨਾਕੇ ਤੇ ਪੁਲਿਸ ਪਾਰਟੀ ਨਾਲ ਝੜੱਪ 'ਚ ਗੁੰਡਾ ਅਨਸਰਾਂ ਪੁਲਿਸ ਮੁਲਾਜ਼ਮ ਦੀ ਪਗੜੀ ਉਤਾਰੀ ਅਤੇ ਸੱਟਾਂ ਵੀ ਲਾਈਆਂ। ਪਰ ਮੈਨੂੰ ਹੁਣ ਇਹ ਪਤਾ ਨਹੀਂ ਲੱਗ ਰਿਹਾ ਕਿ "ਬੇਅਦਬੀ" ਪਗੜੀ ਦੀ ਸੀ ਜਾਂ ਸਿਰ ਦੀ??ਜੇ ਗੱਲ ਪਗੜੀ ਦੀ "ਬੇਅਦਬੀ "ਦੀ ਹੈ ਤਾਂ ਫਿਰ ਹੁਣ ਰੋਸ ਕਿਉਂ ਨਹੀਂ ?? ਜਾਂ ਅਸੀਂ ਇਸਨੂੰ ਆਪਣੀ ਸਹੁਲੀਅਤ ਲਈ ਵਰਤਦੇ ਹਾਂ?? ਅਣਗਿਣਤ ਸਵਾਲ..... ਪਰਮਜੀਤ ਕੌਰ 8360815955

Posted By: Daily Suraj Bureau

Latest News