Daily Suraj

ਪੰਜਾਬੀ

ਚੋਣ ਰੈਲੀ ਨੂੰ ਸੰਬੋਧਿਤ ਕਰ ਰਹੇ ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਵਿਅਕਤੀ ਨੇ ਮਾਰਿਆ ਥੱਪੜ

19 Apr, 2019 05:30 AM

ਗਾਂਧੀਨਗਰ, 19 ਅਪ੍ਰੈਲ- ਹਾਲ ਹੀ 'ਚ ਕਾਂਗਰਸ 'ਚ ਸ਼ਾਮਲ ਹੋਏ ਪਾਟੀਦਾਰ ਨੇਤਾ ਹਾਰਦਿਕ ਪਟੇਲ ਦੇ ਇੱਕ ਵਿਅਕਤੀ ਨੇ ਇੱਕ ਚੋਣ ਰੈਲੀ ਦੌਰਾਨ ਸਟੇਜ 'ਤੇ ਆ ਕੇ ਥੱਪੜ ਮਾਰ ਦਿੱਤਾ। ਘਟਨਾ ਗੁਜਰਾਤ ਦੇ ਸੁਰੇਂਦਰਨਗਰ ਦੀ ਹੈ, ਜਿੱਥੇ ਬਦਲਾਣਾ ਪਿੰਡ 'ਚ ਹਾਰਦਿਕ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਇਸੇ ਦੌਰਾਨ ਇੱਕ ਵਿਅਕਤੀ ਸਟੇਜ 'ਤੇ ਚੜ੍ਹਿਆ ਅਤੇ ਉਸ ਨੇ ਹਾਰਦਿਕ ਨੂੰ ਥੱਪੜ ਮਾਰ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਕਾਂਗਰਸ ਸਮਰਥਕਾਂ ਦੀ ਭੀੜ ਸਟੇਜ 'ਤੇ ਇਕੱਠੀ ਹੋ ਗਈ ਅਤੇ ਉਨ੍ਹਾਂ ਨੇ ਵਿਅਕਤੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

Latest News