Daily Suraj

ਪੰਜਾਬੀ

ਅੰਮ੍ਰਿਤਸਰ ’ਚ ਅੱਜ ਕੀਤੀ ਜਾਵੇਗੀ ਮੌਕ ਡਰਿੱਲ, ਰਹੇਗਾ ਬੈਲਕਆਊਟ

31 May, 2025 10:34 PM

ਅੰਮ੍ਰਿਤਸਰ :ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਨੂੰ ਮੌਕ ਡਰਿੱਲ ਕੀਤੀ ਜਾਵੇਗੀ। ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ "ਓਪਰੇਸ਼ਨ ਸ਼ੀਲਡ" ਦੇ ਤਹਿਤ ਅੱਜ ਰਾਤ 8 ਵਜੇ ਤੋਂ 8.30 ਵਜੇ ਤੱਕ ਬਲੈਕਆਊਟ ਰਹੇਗਾ, ਜ਼ਿਆਦਾਤਰ ਥਾਵਾਂ 'ਤੇ ਫੀਡਰ ਕੇਂਦਰੀ ਤੌਰ 'ਤੇ ਬੰਦ ਰਹਿਣਗੇ।

ਪ੍ਰਸ਼ਾਸਨ ਵਲੋਂ ਚਾਰਦੀਵਾਰੀ ਖੇਤਰ, ਪੇਂਡੂ ਖੇਤਰ ਅਤੇ ਕੇਂਦਰੀ ਫੀਡਰ ਬੰਦ ਹੋਣ ਤੋਂ ਛੋਟ ਵਾਲੇ ਹੋਰ ਖੇਤਰਾਂ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਆਪ ਲਾਈਟਾਂ ਬੰਦ ਕਰਕੇ ਸਵੈ-ਇੱਛਾ ਨਾਲ ਬਲੈਕਆਊਟ ਕੀਤਾ ਜਾਵੇ। ਇਸ ਸਮੇਂ ਦੌਰਾਨ ਸਾਰੇ ਸਾਈਨਬੋਰਡ ਅਤੇ ਬਾਹਰੀ ਲਾਈਟਾਂ ਵੀ ਬੰਦ ਹੋਣੀਆਂ ਚਾਹੀਦੀਆਂ ਹਨ ਅਤੇ ਲਾਈਟਾਂ ਚਾਲੂ ਕਰਨ ਲਈ ਜਨਰੇਟਰ ਜਾਂ ਇਨਵਰਟਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਹ ਸਿਰਫ਼ ਇੱਕ ਅਭਿਆਸ ਹੈ ਲੋਕ ਘਬਰਾਉਣ ਦੀ ਬਜਾਏ ਸਹਿਯੋਗ ਦੇਣ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ। ਇਸਨੂੰ ਗੰਭੀਰਤਾ ਨਾਲ ਲਓ ਅਤੇ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ। ਇਸ ਸਮੇਂ ਦੌਰਾਨ ਲਾਗੂ ਕਰਨ ਵਾਲੀਆਂ ਏਜੰਸੀਆਂ ਡਿਊਟੀ 'ਤੇ ਹੋਣਗੀਆਂ।

#AmritsarMockDrill #BlackoutAlert #EmergencyPreparedness #DisasterManagement #AmritsarNews #MockDrill2025 #PowerOutage #SafetyFirst


Posted By: Daily Suraj Bureau

Latest News