ਕਾਂਗਰਸੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਰਾਜਕੁਮਾਰ ਵੇਰਕਾ ਪਹੁੰਚੇ ਅਟਾਰੀ ਵਾਘਾ ਸਰਹੱਦ
- ਪੰਜਾਬ
- 24 Apr,2025

ਚੰਡੀਗੜ੍ਹ : ਬੀਤੇ ਦਿਨ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ’ਚ 28 ਸੈਲਾਨੀਆਂ ਦੀ ਮੌਤ ਹੋਈ ਗਈ ਸੀ । ਇਸ ਸਬੰਧ ’ਚ ਅੱਜ ਕਾਂਗਰਸੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਰਾਜਕੁਮਾਰ ਵੇਰਕਾ ਅਟਾਰੀ ਵਾਘਾ ਸਰਹੱਦ ’ਤੇ ਪਹੁੰਚੇ ।
ਡਾ. ਰਾਜਕੁਮਾਰ ਵੇਰਕਾ ਨੇ ਤੇ ਕਾਂਗਰਸੀ ਵਰਕਰਾਂ ਨੇ ਪਾਕਿਸਤਾਨ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕੇਂਦਰ ਸਰਕਾਰ ਪਾਕਿਸਤਾਨ ਦੇ ਖਿਲਾਫ਼ ਸਖ਼ਤ ਐਕਸ਼ਨ ਲਵੇ। ਇਸ ਮੌਕੇ ਡਾ. ਰਾਜਕੁਮਾਰ ਵੇਰਕਾ ਨੇ ਪਹਿਲਗਾਮ ’ਤੇ ਹੋਏ ਹਮਲੇ ਮਾਮਲੇ ਨੂੰ ਲੈ ਕੇ ਅਟਾਰੀ ਵਾਘਾ ਸਰਹੱਦ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਕਾਂਗਰਸ ਕੇਂਦਰ ਦੀ ਸਰਕਾਰ ਦੇ ਨਾਲ ਖੜੀ ਹੈ ਪਾਕਿਸਤਾਨ ਦੇ ਖਿਲਾਫ਼ ਸਖਤ ਐਕਸ਼ਨ ਲੈਣ ਦਾ ਸਮਾਂ ਆ ਗਿਆ ਹੈ।ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਨਗਰ ’ਚ ਫ਼ਸੇ ਹੋਏ ਲੋਕਾਂ ਨੂੰ ਮਹਿੰਗੀਆਂ ਹਵਾਈ ਟਿਕਟਾਂ ਲੈ ਕੇ ਵਾਪਸ ਆਉਣਾ ਪੈ ਰਿਹਾ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਉਹ ਇਸ ਵੱਲ ਧਿਆਨ ਦੇਵੇ ।
#RajKumarVerka #AttariWagahBorder #CongressLeader #Patriotism #WagahVisit #IndianArmySupport #BorderVisit #PunjabPolitics
Posted By:

Leave a Reply