Daily Suraj

ਪੰਜਾਬੀ

ਅਕਾਲੀ ਫੂਲਾ ਸਿੰਘ ਨਸ਼ਾ ਛਡਾਓ, ਦਸਤਾਰ ਸਜਾਓ, ਸੰਯੁਕਤ ਸਮਾਜ ਸੰਗਠਨ ਵੱਲੋਂ ਸਨਮਾਨ ਸਮਾਰੋਹ ਆਯੋਜਿਤ

24 Jan, 2026 06:36 PM

ਲੌਂਗੋਵਾਲ, (ਜਗਸੀਰ ਸਿੰਘ)- ਅੱਜ ਅਕਾਲ ਕੌਂਸਲ ਸ੍ਰੀ ਮਸਤੂਆਣਾ ਸਾਹਿਬ ਵਿਖੇ ਜਥੇਦਾਰ ਅਕਾਲੀ ਫੂਲਾ ਸਿੰਘ ਨਸ਼ਾ ਛਡਾਓ ਦਸਤਾਰ ਸਜਾਓ, ਸੰਯੁਕਤ ਸਮਾਜ ਸੰਗਠਨ ਪੰਜਾਬ ਵੱਲੋਂ ਸੰਗਠਨ ਦੇ ਪ੍ਰਧਾਨ ਜਗਸੀਰ ਸਿੰਘ ਖੇੜੀ ਚੰਦਵਾ ਦੀ ਅਗਵਾਈ ਹੇਠ ਭਾਰਤ ਰਤਨ,ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੇ ਸਰੂਪ ਅਕਾਲ ਕੌਂਸਲ ਮਸਤੂਆਣਾ ਸਾਹਿਬ ਦੇ ਸਾਰੇ ਕਾਲਜਾ ਲਾਇਬ੍ਰੇਰੀਆ ਵਿੱਚ ਲਾਉਣ ਲਈ ਅਕਾਲ ਕੌਂਸਲ ਦੇ ਮੁੱਖ ਸਕੱਤਰ ਸ. ਜਸਵੰਤ ਸਿੰਘ ਖਹਿਰਾ ਦਾ ਸਨਮਾਨ ਸਮਾਰੋਹ ਰੱਖਿਆ ਗਿਆ ਸੀ ਜੋ ਸਫਲਤਾਪੂਰਵਕ ਸਪੰਨ ਹੋਇਆ।ਇਸ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦਿਆ ਮਿਸ਼ਨ ਦੇ ਪ੍ਰਧਾਨ ਜਗਸੀਰ ਸਿੰਘ ਖੇੜੀ ਚੰਦਵਾ ਅਤੇ ਖਜਾਨਚੀ ਸ੍ਰ ਪਾਲੀ ਸਿੰਘ ਕਮਲ ਸਰਪੰਚ ਉਭਾਵਾਲ ਨੇ ਦੱਸਿਆ ਕਿ ਸ. ਜਸਵੰਤ ਸਿੰਘ ਖਹਿਰਾ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਹੈ ਜੋ ਕੇ ਦੱਬੇ ਕੁਚਲੇ ਲੋਕਾ ਦੇ ਨਾਲ ਖੜਨ ਯਤਨ ਕੀਤਾ ਹੈ ,ਜਿਸ ਲਈ ਸੰਗਠਨ ਉਹਨਾਂ ਦਾ ਅਤਿ ਧੰਨਵਾਦੀ ਹੈ । ਉਨ੍ਹਾਂ ਅੱਗੇ ਕਿਹਾ ਕੇ ਸੰਗਠਨ ਵੱਲੋ ਜਲਦ ਹੀ ਨਸ਼ਾ ਛਡਾਓ ਦਸਤਾਰ ਸਜਾਓ ਮਿਸ਼ਨ ਜਿਲਾ ਸੰਗਰੂਰ ਦੇ ਵੱਖ ਵੱਖ ਪਿੰਡਾ ਵਿੱਚ ਵੀ ਸੁਰੂ ਕੀਤਾ ਜਾਵੇਗਾ ਜਿਸ ਅਧੀਨ ਸੰਗਠਨ ਵੱਲੋਂ ਦਸਤਾਰ ਸਜਾਉਣ ਵਾਲੇ ਬੱਚਿਆ ਨੂੰ ਸੁੰਦਰ ਦਸਤਾਰਾਂ ਦਿੱਤੀਆਂ ਜਾਣਗੀਆਂ ਤੇ ਬੱਚਿਆ ਨੂੰ ਨਸ਼ਿਆ ਦੀ ਦਲਦਲ ਵਿੱਚ ਜਾਣ ਤੋਂ ਰੋਕਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ।ਅੱਜ ਦੇ ਇਸ ਸਮਾਗਮ ਨੂੰ ਵੱਖ ਵੱਖ ਜਥੇਬੰਦੀਆ ਦੇ ਆਗੂਆ ਨੇ ਸੰਬੋਧਨ ਕੀਤਾ। ਇਸ ਮੋਕੇ ਜਥੇਦਾਰ ਅਕਾਲੀ ਫੂਲਾ ਸਿੰਘ ਨਸਾ ਛਡਾਓ ਦਸਤਾਰ ਸਜਾਓ ਸੰਯੁਕਤ ਸਮਾਜ ਸੰਗਠਨ ਪੰਜਾਬ ਦੇ ਸਰਪ੍ਰਸਤ ਵਿਜੈ ਕੁਮਾਰ ਸਾਹਨੀ ਸੰਗਰੂਰ, ਪ੍ਰਧਾਨ ਜਗਸੀਰ ਸਿੰਘ ਖੇੜੀ ਚੰਦਵਾ, ਸੀਨੀਅਰ ਮੀਤ ਪ੍ਰਧਾਨ ਨਿਰਭੈ ਸਿੰਘ ਛੰਨਾ, ਉੱਗੇ ਸਮਾਜ ਸੇਵੀ ਤੇ ਕੈਸੀਅਰ ਸ੍ਰ ਪਾਲੀ ਸਿੰਘ ਕਮਲ ਸਰਪੰਚ ਉਭਾਵਾਲ, ਹਰਵਿੰਦਰ ਸਿੰਘ ਬਡਰੁੱਖਾ, ਸ੍ਰੀ ਦਰਸ਼ਨ ਸਿੰਘ ਕਾਂਗੜਾ ਕੋਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਭਾਰਤ, ਸ੍ਰੀ ਰਵੀ ਚਾਵਲਾ ਪ੍ਰਧਾਨ ਭਗਵਾਨ ਵਾਲਮੀਕਿ ਸਰੋਵਰ ਸੰਗਰੂਰ ,ਸਸੀ ਚਾਵਰੀਆ, ਸਤੀਸ਼ ਕੁਮਾਰ ਲੋਹਟ ,ਰਾਹੁਲ ਕਾਂਗੜਾ, ਬਹਾਦਰ ਸਿੰਘ ਨਮੋਲ ,ਆਵਾ ਸਿੰਘ ਪ੍ਰਧਾਨ ਸੰਗਰੂਰ ,ਪ੍ਰੇਮ ਸਿੰਘ ਪ੍ਰੇਮੀ, ਗੁਰਮੁੱਖ ਸਿੰਘ ਬਡਰੁੱਖਾ, ਜਗਦੀਪ ਸਿੰਘ ਪਿੰਟਾ ਚੈਅਰਮੈਨ ਬਾਬਾ ਹਿੰਮਤ ਸਿੰਘ ਧਰਮਸਾਲਾ ਸੰਗਰੂਰ, ਕੁਲਦੀਪ ਸਿੰਘ ਭੋਰ ਸੁਪਰਡੈਂਟ, ਹਰਮੇਲ ਸਿੰਘ ਪਟਵਾਰੀ, ਡਾਕਟਰ ਚਮਕੌਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Posted By: Daily Suraj Bureau

Latest News