Daily Suraj

ਪੰਜਾਬੀ

ਗੁਰੂ ਨਾਨਕ ਮਾਡਲ ਸਕੂਲ ਮਜੀਠਾ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ

17 May, 2025 10:13 PM

ਮਜੀਠਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੱਸਵੀਂ ਦੀ ਪ੍ਰੀਖਿਆਵਾਂ ਦਾ ਨਤੀਜਾ ਐਲਾਨ ਦਿੱਤਾ ਗਿਆ, ਜਿਸ ਵਿੱਚ ਸਥਾਨਕ ਗੁਰੂ ਨਾਨਕ ਮਾਡਲ ਸਕੂਲ ਮਜੀਠਾ ਦਾ ਨਤੀਜਾ ਬੀਤੇ ਵਰ੍ਹਿਆਂ ਦੀ ਤਰਾਂ ਇਸ ਸਾਲ ਵੀ 100 ਫੀਸਦੀ ਰਿਹਾ। ਇਸ ਮੌਕੇ ਪ੍ਰਿੰਸੀਪਲ ਜੋਗਾ ਸਿੰਘ ਅਠਵਾਲ ਨੇ ਇੰਨਾਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕਿਹਾ ਕਿ ਇਹ ਨਤੀਜੇ ਸਾਡੇ ਸਮਰਪਿਤ ਅਧਿਆਪਕਾਂ ਅਤੇ ਮਾਪਿਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜਤਾ ਨੂੰ ਦਰਸਾਉਂਦੇ ਹਨ। ਸਕੂਲ ਵੱਲੋਂ ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਅੰਸ਼ਦੀਪ ਕੌਰ ਨੇ 90 ਫ਼ੀਸਦੀ ਪ੍ਰਵੀਨ ਕੌਰ 89 ਫੀਸਦੀ, ਸਨਮੀਤ ਕੌਰ ਅਤੇ ਅਮਨਦੀਪ ਕੌਰ ਨੇ 86 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦੇ ਨਾਲ ਨਾਲ ਆਪਣੇ ਮਾਪਿਆਂ ਦਾ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਇਸੇ ਤਰ੍ਹਾਂ ਬਾਕੀ ਸਾਰੇ ਬੱਚਿਆਂ ਨੇ ਵੀ 75 ਫੀਸਦੀ ਤੋਂ ਉਪਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਇਸ ਮੌਕੇ ਅਧਿਆਪਕਾਂ ਨੇ ਵੀ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ। ਇਸ ਮੌਕੇ ਹਰਮੀਤ ਸਿੰਘ ਅਠਵਾਲ, ਮੈਡਮ ਬਲਜੀਤ ਕੌਰ, ਮੈਡਮ ਪੂਨਮ, ਮੈਡਮ ਪੂਜਾ, ਮੈਡਮ ਰਤਨਜੋਤ ਕੌਰ ਅਤੇ ਤਾਨੀਆ ਮੈਡਮ ਮੌਜੂਦ ਸਨ।

#GuruNanakModelSchool #Majitha #10thResult #100PercentResult #AcademicExcellence #StudentSuccess #EducationInPunjab #SchoolAchievement

Latest News