Daily Suraj

ਪੰਜਾਬੀ

ਸ਼ਹੀਦ ਮੋਹਿਤ ਚੌਹਾਨ ਨੂੰ ਅੱਖਾਂ ਵਿੱਚ ਹੰਝੂਆਂ ਨਾਲ ਫੌਜੀ ਸਨਮਾਨਾਂ ਸਹਿਤ ਅੰਤਿਮ ਵਿਦਾਈ

24 Jan, 2026 04:32 PM

ਪਿਛਲੇ ਨਵੰਬਰ ਮੋਹਿਤ ਨੇ ਮਨਾਈ ਸੀ ਵਿਆਹ ਦੀ ਪਹਿਲੀ ਵਰ੍ਹੇਗੰਢ Martyr Cremation- ਸ਼ਹੀਦ ਮੋਹਿਤ ਚੌਹਾਨ ਨੂੰ ਝੱਜਰ ਵਿੱਚ ਅੰਤਿਮ ਵਿਦਾਈ ਦਿੱਤੀ ਗਈ, ਪੂਰੇ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਉਨ੍ਹਾਂ ਨੇ ਪਿਛਲੇ ਨਵੰਬਰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ ਸੀ ਅਤੇ ਉਨ੍ਹਾਂ ਦੀ ਪਤਨੀ ਦੋ ਮਹੀਨਿਆਂ ਤੋਂ ਵੱਧ ਗਰਭਵਤੀ ਹੈ। ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਦਰਦਨਾਕ ਸੜਕ ਹਾਦਸੇ ’ਚ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨ ਮੋਹਿਤ ਚੌਹਾਨ (26) ਦਾ ਹਰਿਆਣਾ ਦੇ ਝੱਜਰ ’ਚ ਉਨ੍ਹਾਂ ਦੇ ਜੱਦੀ ਪਿੰਡ ਗਿਜਰੌਧ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਹ ਹਾਦਸਾ ਵੀਰਵਾਰ ਨੂੰ ਵਾਪਰਿਆ, ਜਦੋਂ ਫੌਜ ਦਾ ਇੱਕ ਬਖਤਰਬੰਦ ਵਾਹਨ ਪਹਾੜੀ ਸੜਕ ਤੋਂ ਫਿਸਲ ਕੇ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਵਿੱਚ 10 ਫੌਜੀ ਮਾਰੇ ਗਏ। ਪਿੰਡ ਤੇ ਹੋਰ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਰਧਾਂਜਲੀ ਦੇਣ ਪਹੁੰਚੇ ਅਤੇ ਬਹਾਦਰ ਫੌਜੀ ਨੂੰ ਭਿੱਜੀਆਂ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਸਾਬਕਾ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਉਪ-ਪ੍ਰਧਾਨ ਓਮ ਪ੍ਰਕਾਸ਼ ਧਨਖੜ ਵੀ ਮੌਜੂਦ ਸਨ।ਇਸ ਤੋਂ ਪਹਿਲਾਂ, ਸ਼ਹੀਦ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਏ ਗਏ ਫੌਜੀ ਵਾਹਨ ਵਿੱਚ ਪਿੰਡ ਲਿਆਂਦਾ ਗਿਆ। ਸਾਰਾ ਪਿੰਡ "ਮੋਹਿਤ ਭਾਈ ਅਮਰ ਰਹੇ," "ਭਾਰਤ ਮਾਤਾ ਕੀ ਜੈ," ਵਰਗੇ ਦੇਸ਼ ਭਗਤੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਫੌਜ ਦੇ ਜਵਾਨਾਂ ਨੇ ਹਵਾਈ ਫਾਇਰ ਕਰਕੇ ਸਲਾਮੀ ਦਿੱਤੀ ਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਮੋਹਿਤ ਚੌਹਾਨ ਆਪਣੇ ਮਾਤਾ-ਪਿਤਾ, ਪਤਨੀ ਅਤੇ ਛੋਟੇ ਭਰਾ ਨੂੰ ਛੱਡ ਗਿਆ ਹੈ। ਉਹ ਲਗਪਗ ਪੰਜ ਸਾਲ ਪਹਿਲਾਂ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਉਹ ਪਿਛਲੇ ਨਵੰਬਰ ਪਿੰਡ ਆਇਆ ਸੀ ਅਤੇ ਦਸੰਬਰ ਵਿੱਚ ਜੰਮੂ ਵਿੱਚ ਡਿਊਟੀ 'ਤੇ ਵਾਪਸ ਚਲਾ ਗਿਆ ਸੀ। ਪਿਛਲੇ ਨਵੰਬਰਹ ਹੀ ਉਸ ਨੇ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ਮਨਾਈ। ਉਸਦੀ ਪਤਨੀ ਦੋ ਮਹੀਨਿਆਂ ਤੋਂ ਵੱਧ ਗਰਭਵਤੀ ਹੈ। ਪਿੰਡ ਦੇ ਸਰਪੰਚ ਨਰੇਸ਼ ਨੇ ਦੱਸਿਆ ਕਿ ਮੋਹਿਤ ਨੇ ਆਪਣੀ ਛੁੱਟੀ ਦੌਰਾਨ ਪਿੰਡ ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ। ਉਸਨੇ ਬਹੁਤ ਸਾਰੇ ਨੌਜਵਾਨਾਂ ਨੂੰ ਲਿਖਤੀ ਅਤੇ ਸਰੀਰਕ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਮਾਰਗਦਰਸ਼ਨ ਕੀਤਾ, ਜਿਸ ਕਾਰਨ ਕਈ ਅਗਨੀਵੀਰ ਵਜੋਂ ਭਰਤੀ ਹੋਏ।

Posted By: Daily Suraj Bureau

Latest News