ਵਿਜੀਲੈਂਸ ਨੇ Thar ਵਾਲੀ ਬਰਖ਼ਾਸਤ ਕਾਂਸਟੇਬਲ ਦੇ ਰਿਮਾਂਡ ਦੇ ਨਾਲ- ਨਾਲ ਸਰਚ ਵਾਰੰਟ ਵੀ ਕੀਤੇ ਹਾਸਿਲ
ਚੰਡੀਗੜ੍ਹ : ਥਾਰ ਵਾਲੀ ਅਤੇ ਲਗਜ਼ਰੀ ਲਾਈਫ਼ ਦੀ ਸ਼ੌਕੀਨ ਬਰਖ਼ਾਸਤ ਮਹਿਲਾ ਕਾਂਸਟੇਬਲ (Punjab) ਅਮਨਦੀਪ ਕੌਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਉਸ ਦੀ ਪ੍ਰਾਪਰਟੀ ਨੂੰ ਵੀ ਸੀਜ਼ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ਦੇ ਮੋਬਾਇਲ ਫੋਨ, ਪਲਾਟ ਅਤੇ ਥਾਰ ਵੀ ਜ਼ਬਤ ਕੀਤੇ ਗਏ। ਉਸ ਦੀ ਕੁੱਲ 1 ਕਰੋੜ, 38 ਲੱਖ ਰੁਪਏ ਦੀ ਪ੍ਰਾਪਰਟੀ ਨੂੰ ਜ਼ਬਤ ਕੀਤਾ ਗਿਆ ਹੈ। ਪੁਲਿਸ ਵੱਲੋਂ ਮਹਿਲਾ ਕਾਂਸਟੇਬਲ ਦੀ ਫਰੀਜ ਹੋਈ ਜਾਇਦਾਦ ਦੇ ਨੋਟਿਸ ਅੱਜ ਉਸ ਦੀ ਕੋਠੀ ਉੱਪਰ ਚਿਪਕਾਏ ਗਏ।
ਇੰਸਟਾ ਕਵੀਨ ਲੇਡੀ ਕਾਂਸਟੇਬਲ ਅਮਨਦੀਪ ਕੌਰ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸੋਮਵਾਰ ਨੂੰ ਵਿਜੀਲੈਂਸ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਅੱਜ ਉਸਨੂੰ ਕੋਰਟ ਚ ਪੇਸ਼ ਕੀਤਾ ਗਿਆ। ਅਮਨਦੀਪ ਕੌਰ ਦਾ ਵਿਜੀਲੈਂਸ ਨੂੰ ਅੱਜ ਤਿੰਨ ਦਿਨਾਂ ਦਾ ਰਿਮਾਂਡ ਮਿਲ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਵਿਜੀਲੈਂਸ ਦੀ ਮੰਗ ‘ਤੇ ਅਦਾਲਤ ਨੇ ਅਮਨਦੀਪ ਕੌਰ ਦੇ ਘਰ ਅਤੇ ਹੋਰ ਜਾਇਦਾਦਾਂ ਦੀ ਸਰਚ ਲਈ ਵੀ ਵਰੰਟ ਜਾਰੀ ਕੀਤਾ ਹੈ।
ਦੱਸਣਯੋਗ ਹੈ ਕਿ ਪੁਲਸ ਨੇ ਥਾਰ ‘ਚੋਂ ਚਿੱਟੇ ਸਮੇਤ ਅਮਨਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਗਰੋਂ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਪਰ ਉਸ ਨੂੰ ਜ਼ਮਾਨਤ ਮਿਲ ਗਈ ਪਰ ਬੀਤੇ ਕੱਲ੍ਹ ਮੁੜ ਵਿਜੀਲੈਂਸ ਵਲੋਂ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ‘ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ
#VigilanceAction #TharConstable #PoliceAccountability #SearchWarrant #InvestigationInProgress #CorruptionProbe
Posted By: Daily Suraj Bureau