ਤਿਲੰਗਾਨਾ: ਫੈਕਟਰੀ ’ਚ ਹੋਏ ਧਮਾਕੇ ਕਾਰਨ 3 ਦੀ ਮੌਤ, 6 ਜ਼ਖਮੀ
- ਦੇਸ਼
- 30 Apr,2025

ਯਾਦਾਦਰੀਭੁਵਨਗਿਰੀ : ਪੁਲੀਸ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਯਾਦਾਦਰੀਭੁਵਨਗਿਰੀ ਜ਼ਿਲ੍ਹੇ ਦੇ ਮੋਟਾਕੋਂਡੁਰ ਮੰਡਲ ਦੇ ਕਾਟੇਪੱਲੀ ਪਿੰਡ ਵਿਚ ਪ੍ਰੀਮੀਅਰ ਐਕਸਪਲੋਸਿਵਜ਼ ਪ੍ਰਾਈਵੇਟ ਲਿਮਟਿਡ ਵਿਚ ਹੋਏ ਧਮਾਕੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਪੁਲੀਸ ਦੇ ਅਨੁਸਾਰ ਮ੍ਰਿਤਕਾਂ ਦੀ ਪਛਾਣ ਸੰਦੀਪ, ਨਰੇਸ਼ ਅਤੇ ਦੇਵੀ ਚਰਨ ਵਜੋਂ ਹੋਈ ਹੈ, ਸਾਰੇ ਮੋਟਾਕੋਂਡੁਰ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੋਟਾਕੋਂਦੁਰ ਪੁਲਿਸ ਸਟੇਸ਼ਨ ਦੇ ਸਬ-ਇੰਸਪੈਕਟਰ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।” ਘਟਨਾ ਉਪਰੰਤ ਮ੍ਰਿਤਕਾਂ ਦੇ ਪਰਿਵਾਰਾਂ ਨੇ ਕੰਪਨੀ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਦਿਆਂ ਇਨਸਾਫ਼ ਅਤੇ ਮੁਆਵਜ਼ੇ ਦੀ ਮੰਗ ਕੀਤੀ।
#TelanganaBlast #FactoryExplosion #IndustrialAccident #IndiaNews #EmergencyResponse #WorkplaceSafety #BreakingNews #TelanganaTragedy
Posted By:

Leave a Reply