Daily Suraj

ਪੰਜਾਬੀ

ਪੱਤਰਕਾਰ ਵਿਵੇਕ ਬਖਸ਼ੀ ਹਿਊਮਨ ਰਾਇਟ ਕੌਸਲ ਲੁਧਿਆਣਾ ਦੇ ਪ੍ਰਧਾਨ ਨਿਯੁਕਤ

18 Mar, 2026 06:46 PM

(ਕਰਨੈਲ ਸਿੰਘ ਐੱਮ.ਏ.) ਹਿਊਮਨ ਰਾਇਟ ਕੌਸਲ ਭਾਰਤ ਦੇ ਪ੍ਰਧਾਨ ਸ਼੍ਰੀ ਆਰਤੀ ਰਾਜਪੂਤ ਅਤੇ ਪੰਜਾਬ ਪ੍ਰਧਾਨ ਸਤਵਿੰਦਰ ਸਿੰਘ ਮਠਾੜੂ ਕੌਂਸਲ ਵਿੱਚ ਨਵੀਂ ਨਿਯੁਕਤੀਆਂ ਕਰਦਿਆਂ ਅੱਜ ਪੱਤਰਕਾਰ ਵਿਵੇਕ ਬਖ਼ਸ਼ੀ ਨੂੰ ਲੁਧਿਆਣਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਇਸ ਮੌਕੇ ਸ੍ਰ: ਮਠਾੜੂ ਨੇ ਦੱਸਿਆ ਕਿ ਵਿਵੇਕ ਬਖਸ਼ੀ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ । ਉਹਨਾਂ ਕਿਹਾ ਕਿ ਵਿਵੇਕ ਬਖ਼ਸ਼ੀ ਜੋ ਕਿ ਥੋੜ੍ਹੀ ਉਮਰ ਵਿੱਚ ਉਸ ਨੇ ਸਮਾਜ ਸੇਵਾ ਜਿਵੇਂ ਕਿ ਉਸਨੇ ਬਹੁਤ ਪਹਿਲਾਂ ਹੀ ਅੱਖਾਂ ਦਾਨ ਦੇ ਫ਼ਾਰਮ ਭਰ ਕੇ ਸਾਬਤ ਕੀਤਾ ਹੈ, ਅਤੇ ਖੂਨ ਦਾਨ, ਅਤੇ ਬੱਚਿਆਂ ਲਈ ਬੱਚਿਆਂ ਦੀ ਪੜ੍ਹਾਈ ਲਈ ਤੇ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਸਮਾਜ ਸੇਵਾ ਕਰਦੇ ਰਹਿੰਦੇ ਹਨ। ਸ੍ਰ: ਸਤਵਿੰਦਰ ਸਿੰਘ ਮਠਾੜੂ ਨੇ ਕਿਹਾ ਕਿ ਉਹਨਾਂ ਦੀ ਸਮਾਜ ਸੇਵਾ ਦੀ ਰੁਚੀ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਹਿਊਮਨ ਰਾਇਟ ਕੌਸਲ ਲੁਧਿਆਣਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

Posted By: Daily Suraj Bureau

Latest News