ਛੱਤੀਸਗੜ੍ਹ ਵਿੱਚ ਦੋ ਹਿੰਸਕ ਹਲਾਕ, ਸੁਰੱਖਿਆ ਬਲਾਂ ਦੀ ਸੁਰੱਖਿਆ ਯਕੀਨੀ
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ ਨਕਸਲੀ ਮਾਰੇ ਗਏ। ਇਹ ਜਾਣਕਾਰੀ ਪੁਲੀਸ ਅਧਿਕਾਰੀਆਂ ਨੇ ਸਾਂਝੀ ਕਰਦਿਆਂ ਕਿਹਾ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਨਕਸਲੀ ਮਾਰੇ ਗਏ। ਇਸ ਤੋਂ ਦਸ ਦਿਨ ਪਹਿਲਾਂ ਸੁਰੱਖਿਆ ਬਲਾਂ ਨਾਲ ਮੁਕਾਬਲਿਆਂ ਵਿੱਚ ਚਾਰ ਨਕਸਲੀ ਮਾਰੇ ਗਏ ਸਨ। ਇਹ ਮੁਕਾਬਲਾ ਉੱਤਰ-ਪੱਛਮੀ ਖੇਤਰ ਦੀਆਂ ਜੰਗਲੀ ਪਹਾੜੀਆਂ ਵਿੱਚ ਹੋਇਆ ਸੀ। ਇਸ ਇਲਾਕੇ ਵਿੱਚ ਮਾਓਵਾਦੀ ਕੈਡਰਾਂ ਦੀ ਮੌਜੂਦਗੀ ਬਾਰੇ ਜਾਣਕਾਰੀ ਦੇ ਆਧਾਰ ’ਤੇ ਸੁਰੱਖਿਆ ਬਲਾਂ ਦੀ ਟੀਮ ਵਲੋਂ ਨਕਸਲ ਵਿਰੋਧੀ ਮੁਹਿੰਮ ਜਾਰੀ ਹੈ। ਪੁਲੀਸ ਨੇ ਮਾਰੇ ਗਏ ਨਕਸਲੀਆਂ ਦੇ ਹਥਿਆਰ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਦੱਸਣਾ ਬਣਦਾ ਹੈ ਕਿ 3 ਜਨਵਰੀ ਨੂੰ ਬਸਤਰ ਖੇਤਰ ਵਿੱਚ ਦੋ ਵੱਖ-ਵੱਖ ਮੁਕਾਬਲਿਆਂ ਦੌਰਾਨ 14 ਨਕਸਲੀ ਮਾਰੇ ਗਏ ਸਨ। ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਖੇਤਰ ਨੂੰ 31 ਮਾਰਚ ਤਕ ਨਕਸਲ ਮੁਕਤ ਕਰਨ ਦਾ ਦਾਅਵਾ ਕੀਤਾ ਸੀ।
Posted By: Daily Suraj Bureau