Daily Suraj

ਪੰਜਾਬੀ

ਕਲਿਆਣ ਜਿਊਲਰਜ 'ਚੋਂ ਸੋਨੇ ਦੀ ਚੇਨ ਚੋਰੀ, ਸੀਸੀਟੀਵੀ ਕੈਮਰੇ 'ਚ ਕੈਦ ਹੋਈਆਂ ਵਾਰਦਾਤ ਦੀਆਂ ਤਸਵੀਰਾਂ

14 Dec, 2024 05:30 AM

ਲੁਧਿਆਣਾ : ਖਰੀਦਦਾਰੀ ਕਰਨ ਦੇ ਬਹਾਨੇ ਲੁਧਿਆਣਾ ਦੇ ਕਲਿਆਣ ਜਿਊਲਰਜ ਸ਼ੋਅਰੂਮ ਵਿੱਚ ਦਾਖਲ ਹੋਏ ਨੌਜਵਾਨ ਨੇ ਸੋਨੇ ਦੀ ਚੇਨ ਚੋਰੀ ਕਰ ਲਈ । ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੁਧਿਆਣਾ ਦੇ ਘੁਮਾਰ ਮੰਡੀ ਸਥਿਤ ਕਲਿਆਣ ਜਿਊਲਰਜ ਦੇ ਮੈਨੇਜਰ ਗਗਨ ਕਾਲੜਾ ਨੇ ਦੱਸਿਆ ਕਿ ਕੁਝ ਦਿਨ ਪਹਿਲੋਂ ਇੱਕ ਨੌਜਵਾਨ ਸਿਰ ਤੇ ਟੋਪੀ ਪਹਿਨ ਕੇ ਸ਼ੋਅਰੂਮ ਦੇ ਅੰਦਰ ਦਾਖ਼ਲ ਹੋਇਆ। ਨੌਜਵਾਨ ਨੇ ਦੁਕਾਨ 'ਤੇ ਕੰਮ ਕਰਨ ਵਾਲੀ ਲੜਕੀ ਈਸ਼ਾ ਨੂੰ ਸੋਨੇ ਦੀਆਂ ਚੇਨਾਂ ਦਿਖਾਉਣ ਲਈ ਆਖਿਆ । ਅਣਪਛਾਤੇ ਨੌਜਵਾਨ ਨੂੰ ਕੋਈ ਵੀ ਚੇਨ ਪਸੰਦ ਨਹੀਂ ਆਈ ਅਤੇ ਉਹ ਦੁਕਾਨ 'ਚੋਂ ਬਾਹਰ ਚਲਾ ਗਿਆ । ਸ਼ਾਮ ਵੇਲੇ ਗਿਣਤੀ ਦੇ ਦੌਰਾਨ ਸੋਨੇ ਦੀ ਇੱਕ ਚੈਨ ਘੱਟ ਪਾਈ ਗਈ। ਦੁਕਾਨ 'ਤੇ ਲੱਗੇ ਜਦ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਤਾਂ ਸਾਰਾ ਮਾਮਲਾ ਸਾਫ ਹੋ ਗਿਆ । ਤਸਵੀਰਾਂ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਸੀ ਕਿ ਉਹ ਨੌਜਵਾਨ ਬੜੀ ਹੀ ਸਫਾਈ ਨਾਲ ਸੋਨੇ ਦੀ ਚੇਨ ਚੋਰੀ ਕਰ ਕੇ ਦੁਕਾਨ 'ਚੋਂ ਬਾਹਰ ਚਲਾ ਗਿਆ ਸੀ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗਗਨ ਕਾਲੜਾ ਦੀ ਸ਼ਿਕਾਇਤ ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Posted By: Daily Suraj Bureau

Latest News