Daily Suraj

ਪੰਜਾਬੀ

ਜੰਮੂ ਕਸ਼ਮੀਰ ’ਚ ਵੱਡਾ ਸੁਰੱਖਿਆ ਆਪ੍ਰੇਸ਼ਨ, ਕਿਸ਼ਤਵਾੜ ’ਚ ਤੀਜੇ ਦਿਨ ਤੱਕ ਕਾਰਵਾਈ

20 Jan, 2026 12:38 PM

ਦਹਿਸ਼ਤਗਰਦਾਂ ਦੀ ਮਦਦ ਕਰਨ ਵਾਲਿਆਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਜਾਰੀਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿਚ ਉਪਰਲੀਆਂ ਪਹਾੜੀਆਂ ’ਤੇ ਲੁਕੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਵਿੱਢਿਆ ਤਲਾਸ਼ੀ ਅਪਰੇਸ਼ਨ ਮੰਗਲਵਾਰ ਨੂੰ ਤੀਜੇ ਦਿਨ ਵਿਚ ਦਾਖਲ ਹੋ ਗਿਆ। ਇਹ ਕਾਰਵਾਈ ਐਤਵਾਰ ਨੂੰ ਚਤਰੂ ਪੱਟੀ ਦੇ ਮੰਡਰਾਲ-ਸਿੰਘਪੋਰਾ ਨੇੜੇ ਸੋਨਾਰ ਪਿੰਡ ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਇਕ ਥਾਂ ਲੁਕੇ ਦਹਿਸ਼ਤਗਰਦਾਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਇੱਕ ਪੈਰਾਟਰੂਪਰ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ ਸਨ। ਜਾਣਕਾਰੀ ਅਨੁਸਾਰ ਦਹਿਸ਼ਤਗਰਦ ਸੰਘਣੇ ਜੰਗਲ ਵੱਲ ਭੱਜ ਗਏ, ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਸੁਰੱਖਿਅਤ ਟਿਕਾਣਿਆਂ, ਜਿਸ ਵਿੱਚ ਖਾਣ-ਪੀਣ ਦੀਆਂ ਚੀਜ਼ਾਂ, ਕੰਬਲ ਅਤੇ ਭਾਂਡੇ ਸ਼ਾਮਲ ਸਨ, ਨੂੰ ਤਬਾਹ ਕਰ ਦਿੱਤਾ ਹੈ।ਜੰਮੂ ਜ਼ੋਨ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਭੀਮ ਸੇਨ ਟੂਟੀ ਅਤੇ ਸੀਆਰਪੀਐਫ, ਜੰਮੂ ਦੇ ਇੰਸਪੈਕਟਰ ਜਨਰਲ, ਆਰ ਗੋਪਾਲ ਕ੍ਰਿਸ਼ਨਾ ਰਾਓ ਸਮੇਤ ਸੀਨੀਅਰ ਅਧਿਕਾਰੀ ਵੀ ਮੁਕਾਬਲੇ ਵਾਲੀ ਥਾਂ ’ਤੇ ਪਹੁੰਚ ਗਏ ਹਨ। ਇਸ ਪੂਰੇ ਆਪ੍ਰੇਸ਼ਨ ਦੀ ਨਿਗਰਾਨੀ ਲਈ ਉੱਥੇ ਕੈਂਪ ਸਥਾਪਿਤ ਕੀਤਾ ਗਿਆ ਹੈ।

 ਇਸ ਦੌਰਾਨ, ਮੰਗਲਵਾਰ ਸਵੇਰੇ ਜੰਮੂ ਵਿੱਚ ਮਾਰੇ ਗਏ ਸਪੈਸ਼ਲ ਫੋਰਸ ਕਮਾਂਡੋ, ਹਵਲਦਾਰ ਗਜੇਂਦਰ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਰਸਮੀ ਸਮਾਰੋਹ ਆਯੋਜਿਤ ਕੀਤਾ ਗਿਆ।ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਅੱਤਵਾਦ ਵਿਰੋਧੀ ਕਾਰਵਾਈ ਦੌਰਾਨ ਸ਼ਹੀਦ ਹੋਏ ਹਵਲਦਾਰ ਗਜੇਂਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਫੌਜ ਦੇ ਜਵਾਨ ਮੰਗਲਵਾਰ, 20 ਜਨਵਰੀ, 2026 ਨੂੰ ਜੰਮੂ ਵਿੱਚ ਫੁੱਲਮਾਲਾ ਭੇਟ ਕਰਨ ਦੀ ਰਸਮ ਦੌਰਾਨ ਲੈ ਜਾਂਦੇ ਹੋਏ। ਪੀਟੀਆਈਅਧਿਕਾਰੀਆਂ ਨੇ ਦੱਸਿਆ ਕਿ ਸਤਵਾਰੀ ਵਿਖੇ ਰੱਖੀ ਫੁੱਲ ਮਾਲਾ ਭੇਟ ਕਰਨ ਦੀ ਰਸਮ ਬ੍ਰਿਗੇਡੀਅਰ ਯੁੱਧਵੀਰ ਸਿੰਘ ਸੇਖੋਂ, ਕਾਰਜਕਾਰੀ ਚੀਫ਼ ਆਫ਼ ਸਟਾਫ਼, ਵ੍ਹਾਈਟ ਨਾਈਟ ਕੋਰਪਸ ਨੇ ਨਿਭਾਈ। ਮਗਰੋਂ ਮ੍ਰਿਤਕ ਦੇ ਸਰੀਰ ਨੂੰ ਅੰਤਿਮ ਸੰਸਕਾਰ ਲਈ ਉੱਤਰਾਖੰਡ ਵਿੱਚ ਉਸ ਦੇ ਦੇ ਜੱਦੀ ਸ਼ਹਿਰ ਭੇਜਿਆ ਗਿਆ। ਜੰਮੂ-ਕਠੂਆ-ਸਾਂਬਾ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ, ਸ਼ਿਵ ਕੁਮਾਰ ਸ਼ਰਮਾ, ਜੰਮੂ ਦੇ ਡਿਪਟੀ ਕਮਿਸ਼ਨਰ ਰਾਕੇਸ਼ ਮਿਨਹਾਸ ਅਤੇ ਕਈ ਪੁਲੀਸ, ਸੀਆਰਪੀਐਫ ਅਤੇ ਬੀਐਸਐਫ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ। ਅਧਿਕਾਰੀਆਂ ਨੇ ਦੱਸਿਆ ਕਿ 12,000 ਫੁੱਟ ਤੋਂ ਵੱਧ ਦੀ ਉਚਾਈ ’ਤੇ ਸਥਿਤ ਇਸ ਲੁਕਣਗਾਹ ਨੂੰ ਤਬਾਹ ਕਰਨ ਦੇ ਸਬੰਧ ਵਿੱਚ ਸੋਮਵਾਰ ਨੂੰ ਕਈ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਸੀ।ਸੁਰੱਖਿਆ ਬਲਾਂ ਵੱਲੋਂ ਉਨ੍ਹਾਂ ਓਵਰਗ੍ਰਾਊਂਡ ਵਰਕਰਾਂ (OGWs) ਦੀ ਪਛਾਣ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਅਤਿਵਾਦੀਆਂ ਨੂੰ ਵੱਡੀ ਮਾਤਰਾ ਵਿੱਚ ਰਾਸ਼ਨ, ਦਾਲਾਂ, ਭਾਂਡੇ ਅਤੇ ਹੋਰ ਸਪਲਾਈ ਪ੍ਰਾਪਤ ਕਰਨ ਅਤੇ ਲਿਜਾਣ ਵਿੱਚ ਸਹਾਇਤਾ ਕੀਤੀ ਸੀ।

Posted By: Daily Suraj Bureau

Latest News