Daily Suraj

ਪੰਜਾਬੀ

ਨਸ਼ਾ ਵਿਰੁੱਧ ਮੁਹਿੰਮ 'ਚ ਸਫਲਤਾ, ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਹਥਿਆਰ ਤੇ ਪੈਸੇ ਸਮੇਤ ਧਰਿਆ

21 Jun, 2025 09:13 PM

ਚੋਗਾਵਾਂ, (ਅੰਮ੍ਰਿਤਸਰ) :ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਸਪੈਸ਼ਲ ਸੈਲ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਇਕ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਹੈਰੋਇਨ, ਡਰੱਗ ਮਨੀ, ਪਿਸਟਲ, ਜ਼ਿੰਦਾ ਰੋਂਦ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦੀ ਖਬਰ ਹੈ। ਸਪੈਸ਼ਲ ਸੈਲ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਪਿੰਡ ਬਰਾੜ ਵਿਖੇ ਨਾਕਾਬੰਦੀ ਕਰਕੇ ਬਲਵਿੰਦਰ ਸਿੰਘ ਉਰਫ ਬੋਬੀ ਵਾਸੀ ਚੀਚਾ, ਲਵਪ੍ਰੀਤ ਸਿੰਘ ਉਰਫ ਲਵ ਪਿੰਡ ਰਾਜਾਤਾਲ ਨੂੰ 6 ਕਿਲੋ 150 ਗ੍ਰਾਮ ਹੈਰੋਇਨ, 10 ਹਜ਼ਾਰ ਦੀ ਡਰੱਗ ਮਨੀ, ਇਕ ਪਿਸਟਲ 30 ਬੋਰ, 4 ਜ਼ਿੰਦਾ ਰੋਂਦ ਤੇ ਮੋਟਰਸਾਈਕਲ ਗ੍ਰਿਫ਼ਤਾਰ ਕੀਤਾ ਗਿਆ। ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਐਨ.ਡੀ.ਪੀ.ਐਸ. ਅਤੇ ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

#PunjabPolice #DrugBust #HeroinSeized #IllegalWeapons #DrugMoney #NDPSAct #AntiDrugCampaign #PunjabNews #CrimeControl #SayNoToDrugs

Posted By: Daily Suraj Bureau

Latest News