ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ
- ਪੰਜਾਬ
- 02 May,2025

ਫਰੀਦਕੋਟ : ਫਰੀਦਕੋਟ ਵਿਚ ਅੱਜ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਮਿੰਨੀ ਸਕੱਤਰੇਤ ਫਰੀਦਕੋਟ ਵਿਚ ਧਰਨਾਂ ਲਗਾ ਕੇ ਰੋਸ਼ ਪ੍ਰਧਰਸ਼ਨ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲਾ ਨੇ ਬੀਬੀਐਮਬੀ ਦੇ ਮੁੱਦੇ ’ਤੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਘੇਰਿਆ। ਇਸ ਮੌਕੇ ਗੱਲਬਾਤ ਕਰਦਿਆ ਕਿਸਾਨ ਨੇਤਾ ਨੇ ਕਿਹਾ ਕਿ ਜਿਹੜੇ ਲੋਕ ਸਾਡੀਆਂ ਵੋਟਾਂ ਲੈ ਕੇ ਸੱਤਾ ਵਿਚ ਆ ਜਾਂਦੇ ਹਨ ਫਿਰ ਉਹੀ ਸਾਡੇ ਉਪਰ ਆਪਣੀ ਤਾਕਤ ਅਜਮਾਉਣ ਲਗ ਜਾਂਦੇ ਹਨ। ਉਹਨਾਂ ਕਿਹਾ ਕਿ ਪਾਣੀਆਂ ਦੇ ਮੁੱਦੇ ’ਤੇ ਵੀ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾਇਆ ਜਾ ਰਿਹਾ।
ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਜਿਸ ਦਿਨ ਬੀਬੀਐਮਬੀ ਵਿਚੋਂ ਪੰਜਾਬ ਦੀ ਹਿੱਸੇਦਾਰੀ ਘਟਾਈ ਜਾ ਰਹੀ ਸੀ ਉਸ ਦਿਨ ਭਗਵੰਤ ਮਾਨ ਕਿੱਥੇ ਸੀ।ਇਹ ਪੰਜਾਬ ਅਤੇ ਹਰਿਆਣਾ ਨੂੰ ਆਪਸ ਵਿਚ ਲੜਾਉਣ ਦੀ ਸਾਜ਼ਿਸ ਤੋਂ ਸਿਵਾਏ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਇਹਨਾਂ ਨੂੰ ਅੱਜ ਤੱਕ ਮਾਧੋਪੁਰ ਹੈਡਵਰਕਸ ਦੀ ਲੀਕੇਜ ਨਹੀਂ ਦਿਖੀ ਜਿਸ ਰਾਹੀ ਇਕ ਨਦੀ ਦੇ ਬਰਾਬਰ ਪਾਣੀ ਬੇ ਮਤਲਬ ਵਹਿ ਰਿਹਾ ਹੈ।
ਡੱਲੇਵਾਲ ਨੇ ਕਿਹਾ ਕਿ ਇਹ ਸਭ ਕੁਝ ਅਮਰੀਕਾ ਵਰਗੇ ਦੇਸ਼ਾਂ ਨਾਲ ਹੋਏ ਸਮਝੌਤਿਆ ਤੋਂ ਧਿਆਨ ਭਟਕਾਉਣ ਲਈ ਅਤੇ ਉਹਨਾਂ ਖਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਆਪਸ ਵਿਚ ਲੜਾਉਣ ਲਈ ਕੀਤਾ ਜਾ ਰਿਹਾ ਹੈ।
ਜਿਹੜੇ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ ਵੱਲੋਂ ਮੋਰਚਿਆਂ ਨੂੰ ਖਦੇੜਨ ਨੂੰ ਲੈ ਕੇ ਸੰਸਦ ’ਚ ਮਗਰਮੱਛ ਦੇ ਹੰਝੂ ਵਹਾਅ ਰਿਹਾ ਸੀ ਹੁਣ ਉਹੀ ਕਹਿੰਦਾ ਪੰਜਾਬ ਸਰਕਾਰ ਬਿਨਾਂ ਮੀਟਿੰਗ ਨਹੀਂ ਅਸਲ ’ਚ ਕੇਂਦਰ ਅਤੇ ਪੰਜਾਬ ਸਰਕਾਰ ਨੇ ਮਿਲ ਕੇ ਕਿਸਾਨਾਂ ਦੇ ਮੋਰਚੇ ਖਦੇੜਣ। ਅਸੀਂ ਪੰਜਾਬ ਸਰਕਾਰ ਨਾਲ ਲੜਾਂਗੇ ਅਤੇ ਆਪਣੀ ਭਰਪਾਈ ਕਰਵਾ ਕੇ ਰਹਾਂਗੇ।
#JagjitDallewal #PunjabWaterRights #FarmerLeader #WaterDispute #SYLIssue #PunjabPolitics #FarmersProtest #RiverWaterDispute
Posted By:

Leave a Reply