Daily Suraj

ਪੰਜਾਬੀ

President ਦ੍ਰੋਪਦੀ ਮੁਰਮੂ ਅਗਲੇ ਹਫਤੇ ਆਉਣਗੇ ਪੰਜਾਬ

07 Jan, 2026 04:06 PM

NIT ਦੀ 21ਵੀਂ ਕਨਵੋਕੇਸ਼ਨ ‘ਚ ਮੁੱਖ ਮਹਿਮਾਨ ਵਜੋਂ ਹੋਣਗੇ ਸ਼ਾਮਲ ਜਲੰਧਰ, ਦੇਸ਼ ਦੇ ਰਾਸ਼ਟਰਪਤੀ ਅਗਲੇ ਹਫਤੇ ਪੰਜਾਬ ਦੌਰੇ ਤੇ ਆਉਣਗੇ। ਉਹ 16 ਜਨਵਰੀ ਨੂੰ ਜਲੰਧਰ ਪੁੱਜਣਗੇ। ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (NIT) ਵਿੱਚ 21ਵੀਂ ਕਨਵੋਕੇਸ਼ਨ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਐਨ.ਆਈ.ਟੀ ਵਿੱਚ ਹੋਣ ਵਾਲੀ ਕਨਵੋਕੇਸ਼ਨ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੰਡਰ ਗ੍ਰੈਜੂਏਟ (2021 ਤੋਂ 2025), ਪੋਸਟ ਗ੍ਰੈਜੂਏਟ (2023 ਤੋਂ 25 ਬੈਚ) ਅਤੇ ਪੀ.ਐੱਚ.ਡੀ. ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਤੇ ਸਕਾਲਰਸ਼ਿਪ ਵੰਡਣਗੇ। ਉਹ ਬੈਚਲਰ ਆਫ਼ ਟੈਕਨਾਲੋਜੀ, ਮਾਸਟਰ ਆਫ਼ ਟੈਕਨਾਲੋਜੀ, ਮਾਸਟਰ ਆਫ਼ ਸਾਇੰਸ ਅਤੇ ਮਾਸਟਰ ਆਫ਼ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਵਿੱਚ ਗੋਲਡ ਮੈਡਲ ਹਾਸਲ ਕਰਨ ਵਾਲੇ 31 ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕਰਨਗੇ। ਉਹ ਐਨ.ਆਈ.ਟੀ. ਆਉਣ ਵਾਲੇ ਦੂਜੇ ਰਾਸ਼ਟਰਪਤੀ ਹੋਣਗੇ। ਇਸ ਤੋਂ ਪਹਿਲਾਂ ਤਤਕਾਲੀ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਐਨ.ਆਈ.ਟੀ. ਜਲੰਧਰ ਪਹੁੰਚੇ ਸਨ।

Latest News