Daily Suraj

ਪੰਜਾਬੀ

ਹਵਾਈ ਯਾਤਰਾ ਦੌਰਾਨ ਐਮਰਜੈਂਸੀ, ਏਅਰ ਇੰਡੀਆ ਦੀ ਫਲਾਈਟ ਜੈਪੁਰ ਉਤਰੀ

12 Jan, 2026 02:17 PM

ਕੌਮੀ ਰਾਜਧਾਨੀ ਤੋਂ ਵਿਜੇਵਾੜਾ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਅੱਜ ਮੈਡੀਕਲ ਐਮਰਜੈਂਸੀ ਕਾਰਨ ਜੈਪੁਰ ਭੇਜਿਆ ਗਿਆ। ਸੂਤਰਾਂ ਨੇ ਦੱਸਿਆ ਕਿ ਏਅਰ ਇੰਡੀਆ ਦੀ AI2517 ਉਡਾਣ ਵਿੱਚ ਇੱਕ ਬਜ਼ੁਰਗ ਦੀ ਤਬੀਅਤ ਖਰਾਬ ਹੋ ਗਈ, ਜਿਸ ਤੋਂ ਬਾਅਦ ਫਲਾਈਟ ਕੌਮੀ ਰਾਜਧਾਨੀ ਤੋਂ ਵਿਜੇਵਾੜਾ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਅੱਜ ਮੈਡੀਕਲ ਐਮਰਜੈਂਸੀ ਕਾਰਨ ਜੈਪੁਰ ਭੇਜਿਆ ਗਿਆ। ਸੂਤਰਾਂ ਨੇ ਦੱਸਿਆ ਕਿ ਏਅਰ ਇੰਡੀਆ ਦੀ AI2517 ਉਡਾਣ ਵਿੱਚ ਇੱਕ ਬਜ਼ੁਰਗ ਦੀ ਤਬੀਅਤ ਖਰਾਬ ਹੋ ਗਈ, ਜਿਸ ਤੋਂ ਬਾਅਦ ਫਲਾਈਟ ਨੂੰ ਜੈਪੁਰ ਭੇਜਿਆ ਗਿਆ ਜਿੱਥੇ ਬਜ਼ੁਰਗ ਯਾਤਰੀ ਨੂੰ ਉਤਾਰ ਕੇ ਹਸਪਤਾਲ ਲਿਜਾਇਆ ਗਿਆ। ਇਸ ਉਡਾਣ ਵਿੱਚ ਯਾਤਰੀਆਂ ਦੀ ਗਿਣਤੀ ਬਾਰੇ ਵੇਰਵੇ ਪਤਾ ਨਹੀਂ ਲੱਗ ਸਕੇ। ਏਅਰ ਇੰਡੀਆ ਵੱਲੋਂ ਇਸ ਮਾਮਲੇ ’ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ।ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ’ਤੇ ਉਪਲਬਧ ਜਾਣਕਾਰੀ ਤੋਂ ਪਤਾ ਚੱਲਿਆ ਕਿ ਇਹ ਫਲਾਈਟ A320 ਜਹਾਜ਼ ਰਾਹੀਂ ਜਾ ਰਹੀ ਸੀ।

Posted By: Daily Suraj Bureau

Latest News